Saturday, September 21, 2024
More

    Latest Posts

    Heavy Rain Warning : ਪੰਜਾਬ ’ਚ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ | ਮੁੱਖ ਖਬਰਾਂ | Action Punjab

    Punjab IMD Alert : ਪੰਜਾਬ ‘ਚ ਮਾਨਸੂਨ ਦਾ ਚੱਲ ਰਿਹਾ ਸੋਕਾ ਅੱਜ ਤੋਂ ਖਤਮ ਹੋ ਸਕਦਾ ਹੈ। ਮੌਸਮ ਵਿਭਾਗ ਨੇ ਸੋਮਵਾਰ ਤੋਂ ਦੋ ਦਿਨ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਸੋਮਵਾਰ ਤੋਂ ਅਗਲੇ ਪੰਜ ਦਿਨਾਂ ਤੱਕ ਉੱਤਰੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 

    ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਇਨ੍ਹਾਂ ਸਭ ਦੇ ਪ੍ਰਭਾਵ ਕਾਰਨ 22 ਤੋਂ 26 ਜੁਲਾਈ ਦੌਰਾਨ ਪੰਜਾਬ, ਹਰਿਆਣਾ, ਐਨਸੀਆਰ ਅਤੇ ਦਿੱਲੀ ਵਿਚ ਜ਼ਿਆਦਾਤਰ ਥਾਵਾਂ ‘ਤੇ ਮਾਨਸੂਨ ਦੀਆਂ ਗਤੀਵਿਧੀਆਂ ਵਧਣਗੀਆਂ। ਇੱਕ ਹੋਰ ਪੱਛਮੀ ਗੜਬੜ 24 ਜੁਲਾਈ ਨੂੰ ਸਰਗਰਮ ਹੋ ਜਾਵੇਗੀ। 22 ਜੁਲਾਈ ਨੂੰ ਇਸ ਦਾ ਅਸਰ ਪਹਿਲਾਂ ਪੰਜਾਬ-ਹਰਿਆਣਾ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਅਤੇ ਫਿਰ ਦੱਖਣੀ ਹਿੱਸਿਆਂ ‘ਤੇ ਦੇਖਣ ਨੂੰ ਮਿਲੇਗਾ।

    ਮੌਸਮ ਵਿਭਾਗ ਅਨੁਸਾਰ ਸੋਮਵਾਰ ਤੋਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

    ਦੱਸ ਦਈਏ ਕਿ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਸਾਰਾ ਦਿਨ ਬੇਚੈਨ ਕੀਤਾ। ਜਿਸ ਕਾਰਨ ਦਿਨ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡਾ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

    ਇਹ ਵੀ ਪੜ੍ਹੋ: 5 people murdered : ਹਰਿਆਣਾ ’ਚ 5 ਲੋਕਾਂ ਦਾ ਕਤਲ, ਰਿਟਾਇਰਡ ਫੌਜੀ ਨੇ ਆਪਣੇ ਸਕੇ ਭਰਾ ਦਾ ਪਰਿਵਾਰ ਕੀਤਾ ਖਤਮ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.