Saturday, September 21, 2024
More

    Latest Posts

    Railway Budget ’ਚ ਪੰਜਾਬ ਨੂੰ ਮਿਲੇ 5,147 ਕਰੋੜ ਰੁਪਏ, ਇੱਥੇ ਪੜ੍ਹੋ ਸੂਬੇ ’ਚ ਕਿਹੜੇ- ਕਿਹੜੇ ਪ੍ਰੋਜੈਕਟਾਂ ’ਤੇ ਹੋਵੇਗਾ ਕੰਮ | ਮੁੱਖ ਖਬਰਾਂ | Action Punjab

    Railway Budget For Punjab: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਕੇਂਦਰੀ ਬਜਟ ਵਿੱਚ ਪੰਜਾਬ ਵਿੱਚ ਰੇਲਵੇ ਲਈ 5,147 ਕਰੋੜ ਰੁਪਏ ਰੱਖੇ ਗਏ ਹਨ। ਇਸ ਸਬੰਧੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੀ ਮੌਜੂਦ ਰਹੇ।  

    ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ 30 ਸਟੇਸ਼ਨਾਂ ਨੂੰ ਅੰਮ੍ਰਿਤ ਰੇਲਵੇ ਸਟੇਸ਼ਨਾਂ ਵਜੋਂ ਵਿਕਸਤ ਕੀਤਾ ਜਾਣਾ ਹੈ। ਇਸ ਤੋਂ ਇਲਾਵਾ 1,158 ਕਿਲੋਮੀਟਰ ਨਵੇਂ ਟ੍ਰੈਕ ਬਣਾਉਣ ਲਈ 12 ਪ੍ਰੋਜੈਕਟਾਂ ‘ਤੇ ਵੀ ਕੰਮ ਚੱਲ ਰਿਹਾ ਹੈ, ਜਿਸ ਦਾ ਕੰਮ 19,843 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਣਾ ਹੈ।

    ਇਹ 30 ਅੰਮ੍ਰਿਤ ਸਟੇਸ਼ਨ ਪੰਜਾਬ ਵਿੱਚ ਬਣਾਏ ਜਾਣਗੇ

    ਉਨ੍ਹਾਂ ਇਹ ਵੀ ਦੱਸਿਆ ਕਿ ਅੰਮ੍ਰਿਤ ਸਟੇਸ਼ਨਾਂ ਵਿੱਚ ਸ਼ਾਮਲ 30 ਸਟੇਸ਼ਨਾਂ ਵਿੱਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ ਜੰਕਸ਼ਨ, ਢੰਡਰੀ ਕਲਾਂ, ਧੂਰੀ, ਫਾਜ਼ਿਲਕਾ, ਫ਼ਿਰੋਜ਼ਪੁਰ ਕੈਂਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ ਜੰਕਸ਼ਨ, ਜਲੰਧਰ ਸਿਟੀ, ਕਪੂਰਥਲਾ, ਕੋਟਕਪੂਰਾ ਜੰਕਸ਼ਨ, ਲੁਧਿਆਣਾ ਜੰਕਸ਼ਨ, ਮਾਲੇਰਕੋਟਲਾ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਨੰਗਲ ਡੈਮ, ਪਠਾਨਕੋਟ ਕੈਂਟ, ਪਠਾਨਕੋਟ ਸਿਟੀ, ਪਟਿਆਲਾ, ਫਗਵਾੜਾ ਜੰਕਸ਼ਨ, ਫਿਲੌਰ ਜੰਕਸ਼ਨ, ਰੂਪਨਗਰ, ਸੰਗਰੂਰ, ਮੋਹਾਲੀ ਅਤੇ ਸਰਹਿੰਦ ਸਟੇਸ਼ਨ ਸ਼ਾਮਲ ਹਨ। 

    ਪੰਜਾਬ ਵਿੱਚ 100% ਬਿਜਲੀਕਰਨ ਦਾ ਕੰਮ ਮੁਕੰਮਲ

    ਉਨ੍ਹਾਂ ਦੱਸਿਆ ਕਿ 2014 ਤੋਂ 2024 ਤੱਕ 35 ਨਵੇਂ ਟਰੈਕ ਬਣਾਏ ਗਏ ਹਨ। ਇਸੇ ਤਰ੍ਹਾਂ 163 ਕਿਲੋਮੀਟਰ ਟ੍ਰੈਕ ਦੇ ਬਿਜਲੀਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਕਾਰਨ ਪੰਜਾਬ ਵਿੱਚ ਹੁਣ 100 ਫੀਸਦੀ ਬਿਜਲੀਕਰਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਨਾਲ ਹੀ 2014 ਤੋਂ ਹੁਣ ਤੱਕ 366 ਰੇਲਵੇ ਫਲਾਈਓਵਰ ਅਤੇ ਅੰਡਰ ਬ੍ਰਿਜ ਵੀ ਬਣਾਏ ਜਾ ਚੁੱਕੇ ਹਨ।

    ਇਹ ਵੀ ਪੜ੍ਹੋ: Ladowal Toll Plaza ’ਤੇ ਕਿਸਾਨਾਂ ਵੱਲੋਂ ਵੱਡਾ ਇਕੱਠ ਕਰਨ ਦਾ ਐਲਾਨ , HC ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਖੋਲ੍ਹਣ ਦੇ ਦਿੱਤੇ ਹੁਕਮ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.