Saturday, September 21, 2024
More

    Latest Posts

    Mohali News : ਮੋਹਾਲੀ ‘ਚ ਹੈਜੇ ਤੇ ਡਾਇਰੀਆ ਕਾਰਨ ਮੱਚਿਆ ਹੜਕੰਪ, ਬੱਚੀ ਸਮੇਤ 2 ਲੋਕਾਂ ਦੀ ਮੌਤ | ਪੰਜਾਬ | Action Punjab

    Cholera and diarrhea hit Mohali : ਪਟਿਆਲਾ ‘ਚ ਡਾਇਰੀਆ ਦੀ ਦਹਿਸ਼ਤ ਤੋਂ ਬਾਅਦ ਹੁਣ ਮੋਹਾਲੀ ਜ਼ਿਲ੍ਹੇ ਵਿੱਚ ਹੈਜਾ ਅਤੇ ਡਾਇਰੀਆ ਨੇ ਦਸਤਕ ਦੇ ਦਿੱਤੀ ਹੈ। ਜ਼ਿਲ੍ਹੇ ‘ਚ ਹੈਜਾ ਅਤੇ ਡਾਇਰੀਆ ਕਾਰਨ ਲੋਕਾਂ ਅਤੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਈ। ਬਿਮਾਰੀਆਂ ਕਾਰਨ ਇੱਕ 5 ਸਾਲ ਦੀ ਬੱਚੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ।

    ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਕੇਸ ਤਾਂ ਕਾਫੀ ਹਨ, ਪਰ ਸਿਹਤ ਵਿਭਾਗ ਤੋਂ ਹੀ ਅਸਲੀ ਜਾਣਕਾਰੀ ਪਤਾ ਲੱਗ ਸਕੇਗੀ। ਉਨ੍ਹਾਂ ਕਿਹਾ ਕਿ 3 ਦਿਨ ਪਹਿਲਾਂ ਕੇਸ ਸਾਹਮਣੇ ਆਏ ਸਨ ਤਾਂ ਟੀਮਾਂ ਬਣਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ।

    ਮ੍ਰਿਤਕ ਬੱਚੀ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀਆਂ ਦੋ ਬੱਚੀਆਂ ਹਨ, ਜਿਨ੍ਹਾਂ ਨੂੰ ਉਲਟੀਆਂ ਆਦਿ ਦੀ ਸ਼ਿਕਾਇਤ ਸੀ, ਜਿਸ ਪਿੱਛੋਂ ਉਹ ਬੱਚੀਆਂ ਨੂੰ ਦਵਾਈ ਦਿਵਾਉਣ ਲੈ ਕੇ ਗਏ ਸਨ, ਪਰ ਵਾਪਸੀ ‘ਤੇ ਛੋਟੀ ਬੱਚੀ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਜਦਕਿ ਵੱਡੀ ਕੁੜੀ ਦਾ ਫੇਜ 6 ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

    ਖਬਰ ਅਪਡੇਟ ਜਾਰੀ…

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.