Saturday, September 21, 2024
More

    Latest Posts

    Gold vs ETF vs Gold Bonds : ਸੋਨੇ ‘ਚ ਨਿਵੇਸ਼ ਲਈ ਕਿਹੜਾ ਵਿਕੱਲਪ ਜ਼ਿਆਦਾ ਬਿਹਤਰ ਹੈ ਭੌਤਿਕ ਸੋਨਾ, ਈਟੀਐਫ ਸੋਨਾ ਜਾਂ ਸੋਵਰੇਨ ਸੋਨਾ ਬਾਂਡ ? ਜਾਣੋ | ਕਾਰੋਬਾਰ | ActionPunjab



    Gold vs ETF vs Gold Bonds : ਪੁਰਾਣੇ ਸਮੇਂ ਤੋਂ ਹੀ ਭਾਰਤ ‘ਚ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਨਾਲ ਹੀ ਨਿਵੇਸ਼ ਲਈ ਵੀ ਇਹ ਲੋਕਾਂ ਦੀ ਪਹਿਲੀ ਪਸੰਦ ਹੁੰਦੀ ਹੈ। ਦਰਅਸਲ ਇਹ ਮੰਨਿਆ ਜਾਂਦਾ ਹੈ ਕਿ ਸੋਨਾ ਨਿਵੇਸ਼ ਦੇ ਹੋਰ ਵਿਕਲਪਾਂ ਨਾਲੋਂ ਜ਼ਿਆਦਾ ਰਿਟਰਨ ਦਿੰਦਾ ਹੈ, ਕਿਉਂਕਿ ਇਹ ਕਿਸੇ ਵੀ ਮੰਦੀ ਜਾਂ ਮਹਿੰਗਾਈ ਦੇ ਸਮੇਂ ਮਜ਼ਬੂਤ ​​ਸਕਾਰਾਤਮਕ ਰਿਟਰਨ ਦਿੰਦਾ ਹੈ।

    ਤੁਹਾਨੂੰ ਪਤਾ ਹੀ ਹੋਵੇਗਾ ਕਿ ਜੂਨ ਦੇ ਮਹੀਨੇ ‘ਚ ਸੋਨੇ ਦੀਆਂ ਕੀਮਤਾਂ ‘ਚ ਸ਼ਾਨਦਾਰ ਵਾਧਾ ਹੋਇਆ ਸੀ, ਪਰ ਕੇਂਦਰੀ ਬਜਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ‘ਚ ‘ਚ ਨਰਮੀ ਆਈ ਹੈ। 23 ਜੁਲਾਈ ਨੂੰ ਪੇਸ਼ ਕੀਤੇ ਗਏ ਆਮ ਬਜਟ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ ਸੋਨੇ ਦੀ ਦਰਾਮਦ ‘ਤੇ ਟੈਕਸ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤਾ ਹੈ। ਮਾਹਿਰਾਂ ਮੁਤਾਬਕ ਦਰਾਮਦ ਡਿਊਟੀ ‘ਚ ਕਟੌਤੀ ਕਾਰਨ ਸੋਨੇ ਦੀਆਂ ਕੀਮਤਾਂ ਘਟੀਆਂ ਹਨ। ਵੈਸੇ ਤਾਂ ਭਾਰਤ ‘ਚ ਸੋਨੇ ਦਾ ਉਤਪਾਦਨ ਨਹੀਂ ਹੁੰਦਾ, ਪਰ ਇਹ ਦੁਨੀਆਂ ਦਾ ਸਭ ਤੋਂ ਵੱਡਾ ਸੋਨੇ ਦਾ ਖਪਤਕਾਰ ਦੇਸ਼ ਵੀ ਹੈ। ਇਸ ਲਈ ਘੱਟ ਡਿਊਟੀ ਟੈਕਸ ਕਾਰਨ ਕੀਮਤਾਂ ‘ਚ ਗਿਰਾਵਟ ਆਈ ਹੈ।

    ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਤੋਂ ਬਾਅਦ, ਲੋਕ ਉਲਝਣ ‘ਚ ਹਨ ਕਿ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਸੋਨੇ ਦੇ ਕਿਸ ਰੂਪ ‘ਚ ਨਿਵੇਸ਼ ਕਰਨਾ ਚਾਹੀਦਾ ਹੈ? ਤਾਂ ਆਓ ਜਾਣਦੇ ਹਾਂ ਨਿਵੇਸ਼ ਲਈ ਕਿਹੜਾ ਵਿਕੱਲਪ ਜ਼ਿਆਦਾ ਬਿਹਤਰ ਹੈ ਭੌਤਿਕ ਸੋਨਾ, ਈਟੀਐਫ ਸੋਨਾ ਜਾਂ ਸੋਵਰੇਨ ਸੋਨਾ ਬਾਂਡ?

    ਭੌਤਿਕ ਸੋਨਾ 

    ਭੌਤਿਕ ਸੋਨਾ ਅਤੇ ETF ਸੋਨੇ ਦੀ ਕੀਮਤ ਇੱਕੋ ਜਿਹੀ ਹੁੰਦੇ ਹੈ। ਵੈਸੇ ਤਾਂ ਭੌਤਿਕ ਸੋਨਾ ਚੋਰੀ ਜਾਂ ਨੁਕਸਾਨ ਲਈ ਕਮਜ਼ੋਰ ਰਹਿੰਦਾ ਹੈ। ਇਹ ਜੋਖਮ ਡਿਜੀਟਲ ਸੋਨੇ ‘ਚ ਮੌਜੂਦ ਨਹੀਂ ਹੁੰਦਾ ਹੈ। ਨਾਲ ਹੀ ਭੌਤਿਕ ਸੋਨਾ ਖਰੀਦਣ ਵੇਲੇ ਕੈਰੇਟ ਜਾਂ ਨਕਲੀ ਸੋਨਾ ਲੈਣ ਨਾਲ ਧੋਖਾਧੜੀ ਹੋਣ ਦਾ ਵੀ ਖਤਰਾ ਰਹਿੰਦਾ ਹੈ। ਜੇਕਰ ਤੁਸੀਂ ਸੋਨੇ ਦੇ ਗਹਿਣੇ ਪਹਿਨਣ ਦੇ ਸ਼ੌਕੀਨ ਹੋ, ਤਾਂ ਤੁਸੀਂ ਭੌਤਿਕ ਸੋਨੇ ਦਾ ਵਿਕਲਪ ਚੁਣ ਸਕਦੇ ਹੋ।

    ETF ਸੋਨਾ 

    ETF ਸੋਨਾ ਛੋਟੀ ਮਿਆਦ ਦੇ ਮੁਨਾਫੇ ਲਈ ਇੱਕ ਬਹੁਤ ਵਧੀਆ ਵਿਕਲਪ ਹੁੰਦਾ ਹੈ। ਦਸ ਦਈਏ ਕਿ ਇਸ ‘ਚ ਨਿਵੇਸ਼ਕ ਆਪਣੀ ਇੱਛਾ ਮੁਤਾਬਕ ਕਿਸੇ ਵੀ ਸਮੇਂ ਪੈਸੇ ਕਢਵਾ ਸਕਦਾ ਹੈ। ਭਾਵ ਨਿਵੇਸ਼ਕ ਇਸ ਨੂੰ ਆਪਣੀ ਇੱਛਾ ਮੁਤਾਬਕ ਖਰੀਦ ਜਾਂ ਵੇਚ ਸਕਦੇ ਹਨ। ETF ਸੋਨੇ ‘ਚ ਭੌਤਿਕ ਸੋਨੇ ਨਾਲੋਂ ਘੱਟ ਖਰੀਦਦਾਰੀ ਖਰਚੇ ਹੁੰਦੇ ਹਨ ਅਤੇ 100 ਪ੍ਰਤੀਸ਼ਤ ਸ਼ੁੱਧਤਾ ਦੀ ਗਰੰਟੀ ਦਿੰਦੇ ਹਨ। ਨਾਲ ਹੀ ਤੁਸੀਂ SIP ਰਾਹੀਂ ETF ਸੋਨਾ ‘ਚ ਨਿਵੇਸ਼ ਕਰ ਸਕਦੇ ਹੋ। ETF ਸੋਨਾ ਦੀ ਖਾਸ ਗੱਲ ਇਹ ਹੈ ਕਿ ਲੋਨ ਲੈਂਦੇ ਸਮੇਂ ਇਸ ਦੀ ਵਰਤੋਂ ਸੁਰੱਖਿਆ ਵਜੋਂ ਕੀਤੀ ਜਾ ਸਕਦੀ ਹੈ।

    ਸੋਵਰੇਨ ਸੋਨਾ ਬਾਂਡ

    ਲੰਬੇ ਸਮੇਂ ਦੇ ਕਾਰਜਕਾਲ ਲਈ ਸੋਵਰੇਨ ਸੋਨਾ ਇੱਕ ਬਹੁਤ ਵਧੀਆ ਵਿਕਲਪ ਹੈ। ਦਸ ਦਈਏ ਕਿ ਇਸ ਦੀ ਮਿਆਦ 8 ਸਾਲ ਦੀ ਹੁੰਦੀ ਹੈ। ਇਸਦਾ ਮਤਲਬ ਹੈ ਕਿ ਤੁਸੀਂ ਨਿਵੇਸ਼ ਕਰਨ ਤੋਂ ਬਾਅਦ 8 ਸਾਲਾਂ ਤੱਕ ਵਾਪਸ ਨਹੀਂ ਲੈ ਸਕਦੇ। ਵੈਸੇ ਤਾਂ ਇਹ ਮਿਆਦ ਪੂਰੀ ਹੋਣ ਤੋਂ ਬਾਅਦ ਆਮਦਨ ਕਰ ਲਾਭ ਅਤੇ 2.5 ਪ੍ਰਤੀਸ਼ਤ ਦੀ ਗਾਰੰਟੀਸ਼ੁਦਾ ਰਿਟਰਨ ਪ੍ਰਦਾਨ ਕਰਦਾ ਹੈ। 

    ਅਜਿਹੇ ‘ਚ ਜੇਕਰ ਤੁਸੀਂ ਜੇਕਰ ਤੁਸੀਂ ਸੋਨੇ ‘ਚ ਨਿਵੇਸ਼ ਕਰਨਾ ਚਾਹੁੰਦੇ ਹੋ ਪਰ ਬਹੁਤ ਸਾਰਾ ਪੈਸਾ ਨਹੀਂ ਲਗਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ SGB ਦੀ ਚੋਣ ਕਰ ਸਕਦੇ ਹੋ। SGB ਸਕੀਮ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ‘ਚ ਤੁਹਾਨੂੰ ਘੱਟੋ-ਘੱਟ 1 ਗ੍ਰਾਮ ਅਤੇ ਵੱਧ ਤੋਂ ਵੱਧ 4 ਕਿਲੋਗ੍ਰਾਮ ਨਿਵੇਸ਼ ਕਰਨ ਦੀ ਇਜਾਜ਼ਤ ਹੁੰਦੀ ਹੈ।

    ਇਹ ਵੀ ਪੜ੍ਹੋ: Weather Update : ਪੰਜਾਬ ‘ਚ ਅਗਲੇ 2 ਦਿਨਾਂ ਤੱਕ ਛਾਏ ਰਹਿਣਗੇ ਬੱਦਲ, 8 ਜ਼ਿਲ੍ਹਿਆ ‘ਚ ਅਲਰਟ, ਜਾਣੋ ਚੰਡੀਗੜ੍ਹ ਦਾ ਮੌਸਮ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.