Saturday, October 19, 2024
More

    Latest Posts

    Bathinda News : ਦਿਉਣ ਨੇੜੇ ਦਰੱਖਤ ‘ਚ ਵੱਜੀ ਪੰਜਾਬ ਪੁਲਿਸ ਦੀ ਗੱਡੀ, ਕਾਂਸਟੇਬਲ ਦੀ ਮੌਤ | ਪੰਜਾਬ | Action Punjab

    Bathinda News : ਬਠਿੰਡਾ-ਸ਼੍ਰੀ ਮੁਕਤਸਰ ਸਾਹਿਬ ਰੋਡ ‘ਤੇ ਪਿੰਡ ਦਿਉਣ ਨਜ਼ਦੀਕ ਭਿਆਨਕ ਹਾਦਸਾ ਵਾਪਰਨ ਦੀ ਸੂਚਨਾ ਹੈ। ਹਾਦਸਾ ਦੇਰ ਰਾਤ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਸ ਦੌਰਾਨ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ।

    ਜਾਣਕਾਰੀ ਅਨੁਸਾਰ ਪੰਜਾਬ ਪੰਜਾਬ ਦੀ ਗੱਡੀ ਪਿੰਡ ਦਿਉਣ ਨੇੜੇ ਬੇਕਾਬੂ ਹੋ ਕੇ ਸਿੱਧੀ ਦਰੱਖਤ ‘ਚ ਜਾ ਵੱਜੀ, ਜਿਸ ਕਾਰਨ ਗੱਡੀ ਚਲਾ ਰਹੇ ਕਾਂਸਟੇਬਲ ਨਵਜੋਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

    ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਨਵਜੋਤ ਸਿੰਘ ਬਠਿੰਡਾ ਤੋਂ ਸ਼੍ਰੀ ਮੁਕਤਸਰ ਸਾਹਿਬ ਵਾਪਸ ਜਾ ਰਿਹਾ ਹੈ, ਜੋ ਕਿ ਕਿਸੇ ਅਧਿਕਾਰੀ ਨੂੰ ਬਠਿੰਡਾ ਛੱਡਣ ਲਈ ਆਇਆ ਸੀ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.