Saturday, October 19, 2024
More

    Latest Posts

    ਮੁੱਖ ਮੰਤਰੀ ਨੇ ਪੰਜਾਬ ਦੇ ਗੰਭੀਰ ਮੁੱਦਿਆਂ ਦਾ ਮਖੌਲ ਉਡਾਇਆ ਹੈ-ਜਾਖੜ/ The Chief Minister has mocked the serious issues of Punjab Jakhar | ਮੁੱਖ ਖਬਰਾਂ | Action Punjab


    ਚੰਡੀਗੜ੍ਹ:  ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਹੇਠਲੇ ਪੱਧਰ ਦੀ ਸਿਆਸਤ ਕਰਦਿਆਂ ਅੱਜ ਪੰਜਾਬ ਦੇ ਗੰਭੀਰ ਮੁੱਦਿਆਂ ਦਾ ਮਖੌਲ ਉਡਾਇਆ ਹੈ ਜਿਸ ਲਈ ਪੰਜਾਬੀ ਕਦੇ ਵੀ ਉਨ੍ਹਾਂ ਨੂੰ ਮਾਫ ਨਹੀਂ ਕਰਣਗੇ।

    ਜਾਖੜ ਨੇ ਕਿਹਾ ਕਿ ਐਸਵਾਈਐਲ ਦੇ ਮੁੱਦੇ ਨੂੰ ਭੁਲਾ ਕੇ ਮੁੱਖ ਮੰਤਰੀ ਨੇ ਨਾ ਕੇਵਲ ਪੰਜਾਬ ਨਾਲ ਧੋਖਾ ਕੀਤਾ ਹੈ ਸਗੋਂ ਜਿੰਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟ ਪਾ ਕੇ ਮੁੱਖ ਮੰਤਰੀ ਬਣਾਇਆ ਸੀ ਉਨ੍ਹਾਂ ਦੇ ਵਿਸਵਾਸ਼ ਨਾਲ ਵੀ ਧ੍ਰੋਹ ਕੀਤਾ ਹੈ ਅਤੇ ਸਰਕਾਰ ਨੇ ਵਿਰੋਧੀ ਆਗੂਆਂ ਨੂੰ ਇਸ ਬਹਿਸ ਤੋਂ ਦੂਰ ਰੱਖਣ ਲਈ ਹਰ ਜਾਇਜ ਨਜਾਇਜ ਹੀਲਾ ਵਰਤਿਆ ਹੈ।

    ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਭਾਸ਼ਾ ਦੇ ਨੀਵੇਂ ਮਿਆਰ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੰਗ ਕੀਤੀ ਹੈ। ਉਨ੍ਹਾਂ ਨੇ ਵਿਧਾਨ ਸਭਾ ਦੇ ਪਿੱਛਲੇ ਸੈਸ਼ਨ ਦਾ ਜਿਕਰ ਕਰਦਿਆਂ ਯਾਦ ਕਰਵਾਇਆ ਕਿ ਕਿਸ ਤਰਾਂ ਮੁੱਖ ਮੰਤਰੀ ਵਿਰੋਧੀ ਧਿਰ ਦੇ ਆਗੂ ਨੂੰ ਤੂੰ ਕਹਿ ਕੇ ਸੰਬੋਧਨ ਹੋ ਰਹੇ ਸਨ।
    ਜਾਖੜ ਨੇ ਕਿਹਾ ਕਿ 2 ਦਿਨ ਰੁਕੋ। ਅਰਵਿੰਦ ਕੇਜਰੀਵਾਲ ਦੀ ਈਡੀ ਸਨਮੁੱਖ ਪੇਸ਼ੀ ਦੇ ਨਤੀਜੇ ਸਾਹਮਣੇ ਆਉਣ ਦਿਓ ਤਾਂ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਛਲਾਵੇ ਦਾ ਸੱਚ ਜਾਣ ਜਾਣਗੇ।

    ਜਾਖੜ ਨੇ ਕਿਹਾ ਕਿ ਇੱਥੇ ਕੋਈ ਪੰਜਾਬੀ ਨਹੀਂ ਬੋਲ ਰਿਹਾ ਸੀ ਸਗੋਂ ਹੰਕਾਰ ਗ੍ਰਸਤ, ਕੁੰਠਿਤ ਮੁੱਖ ਮੰਤਰੀ ਬੋਲ ਰਿਹਾ ਸੀ ਜਿਸਨੇ ਪਹਿਲਾਂ ਚਰਚਾ ਲਈ ਸਭ ਨੂੰ ਸੱਦਾ ਦਿੱਤਾ ਪਰ ਬਾਅਦ ਵਿਚ ਬੂਹੇ ਬੰਦ ਕਰ ਲਏ। ਜਿੱਥੇ ਆਮ ਪੰਜਾਬੀਆਂ ਨੂੰ ਜਾਣ ਨਹੀਂ ਦਿੱਤਾ ਗਿਆ ਉਹ ਸਮਾਗਮ ਦਾ ਕੀ ਮਹੱਤਵ ਰਹਿ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਘੇਰੇ ਵਿਚ ਮੁੱਖ ਮੰਤਰੀ ਆਪਣੇ ਸਿਆਸੀ ਆਕਾ ਕੇਜਰੀਵਾਲ ਦੀ ਬੋਲੀ ਬੋਲ ਕੇ ਸਮਾਗਮ ਕਰਕੇ ਚਲੇ ਗਏ।

    ਇੱਕ ਵੀਡੀਓ ਸੁਨੇਹੇ ਵਿੱਚ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਜਾਂ ਤਾਂ ਮਾਫੀ ਮੰਗਣ ਜਾਂ ਉਨ੍ਹਾਂ ਦੇ ਪਿਤਾ ਚੌਧਰੀ ਬਲਰਾਮ ਜਾਖੜ ਦੀ ਨਹਿਰ ਪੁੱਟਣ ਮੌਕੇ ਦੀ ਕੋਈ ਤਸਵੀਰ ਜਾਰੀ ਕਰਨ ਦੀ ਚੁਣੌਤੀ ਦਿੱਤੀ।
    ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਕ ਵਾਰ ਪਹਿਲਾਂ ਵੀ ਤੁਸੀਂ ਮੇਰੇ ਪਿਤਾ ਬਾਰੇ ਝੂਠੀ ਬਿਆਨਬਾਜ਼ੀ ਕਰ ਚੁੱਕੇ ਹੋ, ਜਿਸ ਨੂੰ ਆਪ ਦੀ ਬੇਧਿਆਨੀ ਸਮਝ ਕੇ ਅਣਗੋਲਿਆ ਕਰ ਦਿੱਤਾ ਸੀ ਪਰ ਅੱਜ ਤੁਸੀਂ ਮੁੜ ਉਹੀ ਗੱਲ ਦੁਹਰਾਈ ਹੈ, ਇਸ ਲਈ ਤੁਸੀਂ ਮਾਫੀ ਮੰਗੋ ਜਾਂ ਫਿਰ ਮੈਨੂੰ ਕੋਰਟ ਵਿਚ ਜਾਣਾ ਪਵੇਗਾ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.