Saturday, October 19, 2024
More

    Latest Posts

    PM ਮੋਦੀ ਦੀ ਕਾਰ ਅੱਗੇ ਛਾਲ ਮਾਰਨ ਵਾਲੀ ਔਰਤ ਨੇ ਦੱਸਿਆ, ‘ਕਰਨਾ ਚਾਹੁੰਦੀ ਸੀ ਪਤੀ ਦੀ ਸ਼ਿਕਾਇਤ’/The woman who jumped in front of PM Modi’s car said, ‘wanted to complain about her husband’ | ਦੇਸ਼ | ActionPunjab


    ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਬੁੱਧਵਾਰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਮਚ ਗਈ। ਇਹ ਘਟਨਾ ਰਾਂਚੀ ਦੇ ਐਸ.ਐਸ.ਪੀ ਚੰਦਨ ਕੁਮਾਰ ਸਿਨਹਾ ਦੀ ਰਿਹਾਇਸ਼ ਤੋਂ ਸਿਰਫ਼ 50 ਮੀਟਰ ਦੂਰ ਰੇਡੀਅਮ ਰੋਡ ’ਤੇ ਸਵੇਰੇ 9:15 ਵਜੇ ਵਾਪਰੀ। ਹਾਲਾਂਕਿ ਇਸ ਮਾਮਲੇ ਵਿੱਚ ਜਮਾਂਦਾਰ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

    ਮੂਲ ਰੂਪ ਨਾਲ ਦੇਵਘਰ ਦੀ ਰਹਿਣ ਵਾਲੀ ਸੰਗੀਤਾ ਝਾਅ ਸੁਰੱਖਿਆ ਘੇਰਾ ਤੋੜ ਕੇ ਪ੍ਰਧਾਨ ਮੰਤਰੀ ਦੀ ਕਾਰ ਦੇ ਅੱਗੇ ਭੱਜੀ। ਇਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਡੀ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਹਾਲਾਂਕਿ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਔਰਤ ਨੂੰ ਹਿਰਾਸਤ ‘ਚ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਥਾਣਾ ਕੋਤਵਾਲੀ ਲਿਜਾਇਆ ਗਿਆ। ਮਹਿਲਾ ਪ੍ਰਧਾਨ ਮੰਤਰੀ ਕੋਲ ਆਪਣੇ ਪਤੀ ਦੀ ਸ਼ਿਕਾਇਤ ਕਰਨਾ ਚਾਹੁੰਦੀ ਸੀ। ਹਾਲਾਂਕਿ ਪੁਲਿਸ ਨੇ ਔਰਤ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ।

    ਅਚਾਨਕ ਭੀੜ ਵਿੱਚੋਂ ਨਿਕਲ ਕੇ ਸੜਕ ਦੇ ਵਿਚਕਾਰ ਆ ਗਈ
    ਪੀ.ਐਮ. ਮੋਦੀ ਰਾਜ ਭਵਨ ਤੋਂ ਜੇਲ੍ਹ ਚੌਕ ਸਥਿਤ ਬਿਰਸਾ ਮੁੰਡਾ ਮੈਮੋਰੀਅਲ ਜਾ ਰਹੇ ਸਨ। ਕਾਫਲੇ ਦੀਆਂ 3 ਗੱਡੀਆਂ ਲੰਘਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਦੀ ਕਾਰ ਪਹੁੰਚੀ ਤਾਂ ਸੜਕ ਦੇ ਇਕ ਪਾਸੇ ਖੜ੍ਹੀ ਇਕ ਔਰਤ ਦੌੜ ਕੇ ਗੱਡੀ ਦੇ ਅੱਗੇ ਆ ਕੇ ਖੜ੍ਹੀ ਹੋ ਗਈ। ਇਸ ਕਾਰਨ ਕੁਝ ਸਮੇਂ ਲਈ ਸੁਰੱਖਿਆ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਗਿਆ।

    ਪਤੀ ਦੀ ਸ਼ਿਕਾਇਤ ਲੈ ਕੇ ਗਈ ਸੀ ਦਿੱਲੀ
    ਦੱਸਿਆ ਗਿਆ ਕਿ ਔਰਤ ਆਪਣੇ ਪਤੀ ਤੋਂ ਪਰੇਸ਼ਾਨ ਸੀ। ਉਹ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕਰਨ ਦਿੱਲੀ ਵੀ ਗਈ ਸੀ। ਬੁੱਧਵਾਰ ਨੂੰ ਮਹਿਲਾ ਨੂੰ ਪਤਾ ਲੱਗਾ ਕਿ ਪੀ.ਐਮ. ਰੇਡੀਅਮ ਰੋਡ ਤੋਂ ਲੰਘਣ ਵਾਲੇ ਹਨ। ਇਸ ਤੋਂ ਬਾਅਦ ਉਸ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਇਹ ਕਦਮ ਚੁੱਕਿਆ ਅਤੇ ਲੰਘਦੇ ਕਾਫਲੇ ਸਾਹਮਣੇ ਆ ਖੜੀ ਹੋ ਗਈ।

    ਔਰਤ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ
    ਕੋਤਵਾਲੀ ਥਾਣੇ ਦੇ ਇੰਚਾਰਜ ਸ਼ੈਲੇਸ਼ ਪ੍ਰਸਾਦ ਨੇ ਦੱਸਿਆ ਕਿ ਮਹਿਲਾ ਸੰਗੀਤਾ ਝਾਅ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਵਿੱਚ ਦਾਖ਼ਲ ਹੋਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ। ਪਤਾ ਲੱਗਾ ਕਿ ਉਹ ਆਪਣੇ ਪਤੀ ਤੋਂ ਪ੍ਰੇਸ਼ਾਨ ਸੀ। ਇਸ ਦੇ ਲਈ ਉਹ ਪੀ.ਐਮ. ਨੂੰ ਮਿਲਣਾ ਚਾਹੁੰਦੀ ਸੀ।

    ਦੋ ਕਾਂਸਟੇਬਲ ਮੁਅੱਤਲ ਕੀਤੇ
    ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਕਰਨ ਦੇ ਮਾਮਲੇ ਵਿੱਚ ਐਸ.ਐਸ.ਪੀ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ਵਿੱਚ ਪੱਛਮੀ ਸਿੰਘਭੂਮ ਵਿੱਚ ਤਾਇਨਾਤ ਏ.ਐਸ.ਆਈ ਅਬੂ ਜ਼ਫ਼ਰ, ਕਾਂਸਟੇਬਲ ਛੋਟੇਲਾਲ ਟੁਡੂ ਅਤੇ ਰੰਜਨ ਕੁਮਾਰ ਸ਼ਾਮਲ ਹਨ। ਐਸ.ਐਸ.ਪੀ ਨੇ ਬੁੱਧਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ। ਐਸ.ਐਸ.ਪੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੀ ਜਾਂਚ ਡੀ.ਐਸ.ਪੀ ਅਮਰ ਪਾਂਡੇ ਨੂੰ ਦਿੱਤੀ ਗਈ ਹੈ। ਉਨ੍ਹਾਂ ਦੀ ਰਿਪੋਰਟ ਵਿੱਚ ਤਿੰਨਾਂ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਡਿਊਟੀ ‘ਚ ਲਾਪਰਵਾਹੀ ਕਾਰਨ ਮਹਿਲਾ ਪ੍ਰਧਾਨ ਮੰਤਰੀ ਦੀ ਕਾਰ ਦੇ ਅੱਗੇ ਆ ਗਈ ਸੀ, ਜਿਸ ਦੇ ਆਧਾਰ ‘ਤੇ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

    ਇਹ ਵੀ ਪੜ੍ਹੋ: ਜਾਣੋ ਕੌਣ ਸੀ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਜਿਸ ਨੂੰ ਸ਼ਹੀਦ ਭਗਤ ਸਿੰਘ ਮੰਨਦਾ ਸੀ ਆਪਣਾ ਆਦਰਸ਼

    – With inputs from agencies


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.