Saturday, September 21, 2024
More

    Latest Posts

    ਰਾਏ ਬੁਲਾਰ ਭੱਟੀ ਵੱਲੋਂ ਗੁਰੂ ਨਾਨਕ ਨੂੰ ਭੇਂਟ ਕੀਤੀ ਜ਼ਮੀਨ ਕਿਸੇ ਹੋਰ ਕਾਰਜ ਲਈ ਵਰਤਣ ਦਾ ਮਾਮਲਾ/ matter of pak govt using land gifted to Guru Nanak by Rai Bular Bhatti for any other purpose | ਮੁੱਖ ਖਬਰਾਂ | Action Punjab

    ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਰਕਾਰ ਵੱਲੋਂ ਗੁਰੂ ਘਰ ਦੇ ਸੇਵਕ ਰਾਏ ਬੁਲਾਰ ਭੱਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਘਰ ਦੇ ਨਾਮ ਕੀਤੀ ਜ਼ਮੀਨ ਵਿੱਚੋਂ ਕੁਝ ਹਿੱਸਾ ਕਿਸੇ ਹੋਰ ਕਾਰਜ ਲਈ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। 

    ਐਡਵੋਕੇਟ ਧਾਮੀ ਨੇ ਕਿਹਾ ਕਿ ਰਾਏ ਬੁਲਾਰ ਭੱਟੀ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਕੀਤੀ ਜਮੀਨ ਵਿੱਚੋਂ ਕਰੀਬ 60% ਹਿੱਸਾ ਕਿਸੇ ਹੋਰ ਕਾਰਜ ਲਈ ਇੱਕ ਟ੍ਰਸਟ ਨੂੰ ਦੇਣ ਦੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਏ ਬੁਲਾਰ ਭੱਟੀ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਵਜੋਂ 750 ਮੁਰੱਬੇ ਜ਼ਮੀਨ ਭੇਟ ਕੀਤੀ ਸੀ। 

    ਉਨ੍ਹਾਂ ਕਿਹਾ ਕਿ ਰਾਏ ਬੁਲਾਰ ਭੱਟੀ ਦੇ ਪਰਿਵਾਰ ਦੀ ਅੱਜ ਵੀ ਗੁਰੂ ਘਰ ਪ੍ਰਤੀ ਉਸੇ ਤਰ੍ਹਾਂ ਸ਼ਰਧਾ ਬਰਕਰਾਰ ਹੈ ਅਤੇ ਅਜਿਹੀ ਕਾਰਵਾਈ ਨਾਲ ਸਿੱਖਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਵੀ ਗਹਿਰੀ ਸੱਟ ਵੱਜੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜ਼ਮੀਨਾਂ ਦੀ ਦੇਖ ਰੇਖ ਕਰ ਰਹੇ ਔਕਾਫ ਬੋਰਡ ਨੂੰ ਵੀ ਤੁਰੰਤ ਹਰਕਤ ਵਿਚ ਆਉਂਦਿਆਂ ਗੁਰੂ ਘਰ ਦੀ ਜ਼ਮੀਨ-ਜਾਇਦਾਦ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ। 

    ਉਨ੍ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਿਹਾ ਕਿ ਉਹ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਉੱਥੋਂ ਦੀ ਉੱਚ ਅਦਾਲਤ ਵਿੱਚ ਕੇਸ ਦਾਇਰ ਕਰਨ ਅਤੇ ਇਸ ਕਾਰਵਾਈ ਨੂੰ ਰੋਕਣ ਲਈ ਹਰ ਹੀਲਾ ਵਰਤਣ। 

    ਐਡਵੋਕੇਟ ਧਾਮੀ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਦੀ ਜਮੀਨ ਨੂੰ ਕਿਸੇ ਹੋਰ ਕਾਰਜ ਲਈ ਤਬਦੀਲ ਕਰਨ ਦਾ ਫੈਸਲਾ ਤੁਰੰਤ ਰੋਕੇ ਅਤੇ ਇਹ ਜਮੀਨ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਮ ਕੀਤੀ ਜਾਵੇ।

    ਇਹ ਵੀ ਪੜ੍ਹੋ: ਕੰਮ ਤੋਂ ਇਨਕਾਰ ਕਰਨ ‘ਤੇ ਕੱਪੜੇ ਲਾਹ ਗੁਸਲਖ਼ਾਨੇ ‘ਚ ਕਰ ਦਿੱਤਾ ਜਾਂਦਾ ਸੀ ਬੰਦ – ਪੀੜਤ ਕੁੜੀਆਂ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.