Thursday, October 17, 2024
More

    Latest Posts

    Pitbull Attack on Woman: ਖਰੜ ’ਚ ਪਿਟਬੁੱਲ ਕੁੱਤਿਆਂ ਦੀ ਦਹਿਸ਼ਤ, ਮਹਿਲਾ ਨੂੰ ਬਣਾਇਆ ਸ਼ਿਕਾਰ, ਸਿੱਖ ਵਿਅਕਤੀ ਨੇ ਇੰਝ ਬਚਾਈ ਮਹਿਲਾ ਦੀ ਜਾਨ | ਮੁੱਖ ਖਬਰਾਂ | Action Punjab

    Pitbull Attack on Woman:  ਖਰੜ ਦੇ ਗੁਰੂ ਤੇਗ ਬਹਾਦੁਰ ਨਗਰ ‘ਚ ਘਰ ਦੀ ਸਫ਼ਾਈ ਕਰਨ ਆਈ ਔਰਤ ‘ਤੇ ਦੋ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਮਹਿਲਾ ਦਾ ਅੱਧਾ ਚਿਹਰਾ ਖਾ ਲਿਆ ਜਦਕਿ ਉਸ ਦੇ ਗਲੇ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ ‘ਤੇ ਵੱਢਣ ਦੇ ਜ਼ਖ਼ਮ ਹੋਏ ਹਨ। ਪੀੜਤ ਮਹਿਲਾ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਹਿਲਾ ਦੀ ਪਛਾਣ ਰਾਖੀ ਵਜੋਂ ਹੋਈ ਹੈ। 

    ਮਿਲੀ ਜਾਣਕਾਰੀ ਮੁਤਾਬਿਕ ਪਿਟਬੁੱਲ ਕੁੱਤੇ ਪ੍ਰਕਾਸ਼ ਸਿੰਘ ਦੇ ਦੱਸੇ ਜਾ ਰਹੇ ਹਨ। ਪ੍ਰਕਾਸ਼ ਸਿੰਘ ਦੇ ਬੇਟੇ ਦਾ ਵਿਆਹ ਸੀ ਜਿਸਦੇ ਚੱਲਦੇ ਉਹ ਪਰਿਵਾਰ ਸਣੇ ਵਿਆਹ ’ਚ ਗਏ ਹੋਏ ਸੀ। ਘਰ ’ਚ ਉਨ੍ਹਾਂ ਦੀ ਸੱਸ ਇੱਕਲੀ ਸੀ। ਦੁਪਹਿਰ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਕੁੱਤਿਆਂ ਨੂੰ ਬ੍ਰੇਡ ਆਦਿ ਦੇ ਕੇ ਚੱਲੇ ਗਏ ਸੀ। ਦੁਪਹਿਰ ਬਾਅਦ ਲੱਗਭਗ ਚਾਰ ਵਜੇ ਮਹਿਲਾ ਜਿਵੇਂ ਹੀ ਘਰ ’ਚ ਦਾਖਿਲ ਹੋਈ ਤਾਂ ਖੁੱਲ੍ਹੇ ’ਚ ਘੁੰਮ ਰਹੇ ਕੁੱਤਿਆਂ ਨੇ ਰਾਖੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੱਤੇ ਮਹਿਲਾ ਦੇ ਚਿਹਰੇ ਦਾ ਅੱਧਾ ਹਿੱਸਾ ਖਾ ਗਏ। ਗਰਦਨ ’ਤੇ ਡੁੰਘਾ ਜਖਮ ਹੋ ਗਿਆ ਹੈ। ਇੱਕ ਘੰਟੇ ਤੱਕ ਕੁੱਤਿਆਂ ਤੋਂ ਬੱਚਣ ਲਈ ਮਹਿਲਾ ਚਿਲਾਉਂਦੀ ਰਹੀ। 

    ਇਹ ਵੀ ਪੜ੍ਹੋ: Punjab Weather Update: ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਵਧੇਗਾ ਧੁੰਦ ਦਾ ਕਹਿਰ, ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖਬਾਣੀ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.