Saturday, October 19, 2024
More

    Latest Posts

    Opposition MP Suspended: ਪੰਜਾਬ ਦੇ 6 ਸਾਂਸਦਾਂ ਨੂੰ ਵੀ ਕੀਤਾ ਗਿਆ ਸਸਪੈਂਡ, ਹੁਣ ਤੱਕ 141 ਸਾਂਸਦ ਕੀਤੇ ਮੁਅੱਤਲ | ਮੁੱਖ ਖਬਰਾਂ | ActionPunjab



    Parliament Suspension Controversy: ਸੰਸਦ ਦੀ ਸੁਰੱਖਿਆ ‘ਚ ਹੋਈ ਕੁਤਾਹੀ ‘ਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਬਿਆਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਲੋਕ ਸਭਾ ਦੀ ਚੇਅਰ ਦਾ ਅਪਮਾਨ ਕਰਨ ਵਾਲੇ ਕਈ ਸੰਸਦ ਮੈਂਬਰਾਂ ਨੂੰ ਅੱਜ ਫਿਰ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ, ਸਪਾ ਸੰਸਦ ਮੈਂਬਰ ਡਿੰਪਲ ਯਾਦਵ ਅਤੇ ਐਨਸੀਪੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਦੇ ਨਾਂ ਸ਼ਾਮਲ ਹਨ।

    ਦੱਸ ਦਈਏ ਕਿ ਲੋਕਸਭਾ ’ਚੋਂ ਵਿਰੋਧੀ ਧਿਰਾਂ ਦੇ ਅੱਜ 49 ਸਾਂਸਦ ਸਸਪੈਂਡ ਕੀਤੇ ਗਏ ਹਨ। ਜਿਨ੍ਹਾਂ ’ਚੋਂ ਪੰਜਾਬ ਦੇ 6 ਸਾਂਸਦਾਂ ਨੂੰ ਸਸਪੈਂਡ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਾਂਸਦ ਜਸਬੀਰ ਡਿੰਪਾ, ਮਨੀਸ਼ਾ ਤਿਵਾੜੀ, ਮੁਹੰਮਦ ਸਦੀਕ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਤੇ ਸੁਸ਼ੀਲ ਰਿੰਕੂ ਨੂੰ ਸਸਪੈਂਡ ਕੀਤਾ ਗਿਆ ਹੈ। 

    ਅੱਜ 48 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਤੱਕ 141 ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ। 18 ਦਸੰਬਰ ਤੱਕ ਕੁੱਲ 92 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਸੀ।

    ਇਹ ਵੀ ਪੜ੍ਹੋ: Gurshaman Singh Bhatia: ਲੰਡਨ ’ਚ ਲਾਪਤਾ ਹੋਏ ਪੰਜਾਬੀ ਨੌਜਵਾਨ ਜੀ.ਐਸ. ਭਾਟੀਆ ਦੀ ਹੋਈ ਮੌਤ, ਘਰ ’ਚ ਪਸਰਿਆ ਮਾਤਮ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.