Saturday, October 19, 2024
More

    Latest Posts

    ਹੁਣ ਮਨੀ ਲਾਂਡਰਿੰਗ ਮਾਮਲੇ ‘ਚ ਵਧੀਆਂ ਪ੍ਰਿਅੰਕਾ ਗਾਂਧੀ ਦੀਆਂ ਮੁਸ਼ਕਿਲਾਂ | Action Punjab


    Priyanka Gandhi: ਮਨੀ ਲਾਂਡਰਿੰਗ (money laundering case) ਦੇ ਮਾਮਲੇ ‘ਚ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਆਪਣੀ ਚਾਰਜਸ਼ੀਟ ਵਿੱਚ ਪਹਿਲੀ ਵਾਰ ਪ੍ਰਿਅੰਕਾ ਗਾਂਧੀ ਦੇ ਨਾਂ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਉਸ ਦਾ ਨਾਂ ਮੁਲਜ਼ਮ ਵਜੋਂ ਦਰਜ ਨਹੀਂ ਕੀਤਾ ਗਿਆ ਹੈ।

    ਈਡੀ ਦੀ ਚਾਰਜਸ਼ੀਟ ‘ਚ ਪ੍ਰਿਅੰਕਾ ਦਾ ਨਾਂ ਜ਼ਮੀਨ ਦੀ ਖਰੀਦ ‘ਚ ਮੁਲਜ਼ਮਾਂ ਨਾਲ ਸਬੰਧਾਂ ਦੇ ਸੰਦਰਭ ‘ਚ ਜ਼ਿਕਰ ਕੀਤਾ ਗਿਆ ਹੈ। ਇਸ ਚਾਰਜਸ਼ੀਟ ‘ਚ ਪ੍ਰਿਅੰਕਾ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਦਾ ਨਾਂ ਵੀ ਦਰਜ ਹੈ।

    ਈਡੀ ਦੀ ਚਾਰਜਸ਼ੀਟ ਅਨੁਸਾਰ ਸੰਜੇ ਭੰਡਾਰੀ ਦੇ ਕਥਿਤ ਸਹਿਯੋਗੀ ਸੀਸੀ ਥੰਪੀ ਨੇ 2005 ਤੋਂ 2008 ਤੱਕ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਅਮੀਪੁਰ ਵਿੱਚ ਦਿੱਲੀ-ਐਨਸੀਆਰ ਦੇ ਰੀਅਲ ਅਸਟੇਟ ਏਜੰਟ ਐਚਐਲ ਪਾਹਵਾ ਰਾਹੀਂ 486 ਏਕੜ ਜ਼ਮੀਨ ਖਰੀਦੀ ਸੀ। ਰਾਬਰਟ ਵਾਡਰਾ ਨੇ 2005-2006 ਵਿੱਚ ਐਚ ਐਲ ਪਾਹਵਾ ਤੋਂ ਅਮੀਪੁਰ ਵਿੱਚ 334 ਕਨਾਲ (40.08 ਏਕੜ) ਜ਼ਮੀਨ ਦੇ 3 ਟੁਕੜੇ ਵੀ ਖਰੀਦੇ ਅਤੇ ਦਸੰਬਰ 2010 ਵਿੱਚ ਉਹੀ ਜ਼ਮੀਨ ਐਚ ਐਲ ਪਾਹਵਾ ਨੂੰ ਵੇਚ ਦਿੱਤੀ।

    ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ, ਦੇਸ਼ ‘ਚ ਸਾਹਮਣੇ ਆਏ 702 ਕੇਸ, 24 ਘੰਟਿਆਂ ‘ਚ 6 ਲੋਕਾਂ ਦੀ ਮੌਤ

     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.