Saturday, September 21, 2024
More

    Latest Posts

    ਨਵੇਂ ਸਾਲ ਦੇ ਜਸ਼ਨ ਲਈ ਸਵਿਟਰਜ਼ਲੈਂਡ ਪੁੱਜੀ ਕਰੀਨਾ, ਪਰਿਵਾਰ ਨਾਲ ਮਨਾ ਰਹੀ ਛੁੱਟੀਆਂ | ActionPunjab


    New Year 2024: ਨਵਾਂ ਸਾਲ ਮਨਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਬਾਲੀਵੁੱਡ ਹਸਤੀਆਂ ਵੀ ਜਸ਼ਨਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ। ਕਰੀਨਾ ਕਪੂਰ ਖਾਨ ਵੀ ਜਸ਼ਨ ਮਨਾਉਣ ਲਈ ਸਵਿਟਰਜ਼ਲੈਂਡ ਪਹੁੰਚ ਗਈ ਹੈ। ਬੇਬੋ ਦੇ ਨਾਂ ਨਾਲ ਮਸ਼ਹੂਰ ਬਾਲੀਵੁੱਡ ਅਦਾਕਾਰਾ ਪਰਿਵਾਰ ਨਾਲ ਛੁੱਟੀਆਂ ਮਨਾਉਣ ਪਹੁੰਚੀ ਹੈ।

    ਕਰੀਨਾ ਕਪੂਰ ਖਾਨ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੱਚਿਆਂ ਤੈਮੂਰ ਅਤੇ ਜਹਾਂਗੀਰ ਨਾਲ ਸਵਿਸ ਐਲਪਸ ਵਿੱਚ ਨਵਾਂ ਸਾਲ ਮਨਾਏਗੀ। ਇਸ ਵਾਰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕਰੀਬੀ ਦੋਸਤ ਨਤਾਸ਼ਾ ਪੂਨਾਵਾਲਾ ਵੀ ਸ਼ਾਮਲ ਹੈ।

    ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ

    ਕਰੀਨਾ ਆਪਣੀ ਛੁੱਟੀਆਂ ਦੀ ਹਰ ਝਲਕ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿਖਾ ਰਹੀ ਹੈ। ਉਹ ਸਵੇਰ ਤੋਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਹਰ ਖਾਸ ਪਲ ਸ਼ੇਅਰ ਕਰ ਰਹੀ ਹੈ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਨਤਾਸ਼ਾ ਨਾਲ ਬਰਫ ‘ਚ ਪੋਜ਼ ਦਿੰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਫੋਟੋ ਦੇ ਨਾਲ ਲਿਖਿਆ, ‘ਇਸ ਤਰ੍ਹਾਂ ਅਸੀਂ ਬਰਫ ਵਿਚ ਨਿੱਘੇ ਰਹਿੰਦੇ ਹਾਂ।’ ਜਿੱਥੇ ਕਰੀਨਾ ਸਫੈਦ ਵਿੰਟਰ ਜੈਕੇਟ ਅਤੇ ਬਲੈਕ ਟਰਾਊਜ਼ਰ ‘ਚ ਨਜ਼ਰ ਆ ਰਹੀ ਹੈ, ਉਥੇ ਹੀ ਨਤਾਸ਼ਾ ਬੇਜ ਵੂਲਨ ਕੋਆਰਡ ਸੈੱਟ ਅਤੇ ਬੂਟਾਂ ‘ਚ ਨਜ਼ਰ ਆ ਰਹੀ ਹੈ।

    ਸਵਿਟਜ਼ਰਲੈਂਡ ਜਾਣ ਤੋਂ ਪਹਿਲਾਂ, ਉਸ ਨੇ ਕ੍ਰਿਸਮਸ ਦੇ ਆਸਪਾਸ ਲੰਡਨ ਵਿੱਚ ਕੁਝ ਸਮਾਂ ਬਿਤਾਇਆ। ਕਰੀਨਾ ਨੇ ਸੈਫ ਅਤੇ ਤੈਮੂਰ ਦੀਆਂ ਟੋਟਨਹੈਮ ਹੌਟਸਪੁਰ ਸਟੇਡੀਅਮ ‘ਚ ਫੁੱਟਬਾਲ ਮੈਚ ਦਾ ਆਨੰਦ ਲੈਂਦੇ ਹੋਏ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਕਰੀਨਾ ਕਪੂਰ 2012 ਵਿੱਚ ਆਪਣੇ ਵਿਆਹ ਤੋਂ ਬਾਅਦ ਲਗਭਗ ਹਰ ਸਾਲ ਸੈਫ ਅਲੀ ਖਾਨ ਦੇ ਨਾਲ ਸਵਿਸ ਐਲਪਸ ਵਿੱਚ ਗਸਟੈਡ ਦਾ ਦੌਰਾ ਕਰਦੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.