Saturday, October 19, 2024
More

    Latest Posts

    ਗੀਜ਼ਰ ਦੇ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ, ਜਾਣੋ ਕਿਵੇਂ | Action Punjab


    Geyser Blast Reasons: ਜਿਵੇ ਤੁਸੀਂ ਜਾਣਦੇ ਹੋ ਕਿ ਜ਼ਿਆਦਾਤਰ ਲੋਕ ਪਾਣੀ ਗਰਮ ਕਰਨ ਲਈ ਰੋਡ ਹੀਟਰ ਜਾਂ ਗੀਜ਼ਰ ਦੀ ਵਰਤੋਂ ਕਰਦੇ ਹਨ। ਅਜਿਹੇ ‘ਚ ਰੋਡ ਹੀਟਰ ਦੀ ਵਰਤੋਂ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਬਾਰੇ ਤਾਂ ਹਰ ਕੋਈ ਜਾਂਦਾ ਹੈ ਪਰ ਹੋ ਸਕਦਾ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਵੀ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। 

    ਦਸ ਦਈਏ ਕਿ ਗੀਜ਼ਰ ਦੀ ਵਰਤੋਂ ਕਰਦੇ ਸਮੇਂ ਕੁਝ ਖਾਸ ਗੱਲਾਂ ਧਿਆਨ ਰੱਖਣਾ ਜ਼ਰੂਰੀ ਹੈ ਅਤੇ ਕੁਝ ਸੰਕੇਤਾਂ ਵੱਲ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਅਣਦੇਖੀ ਕਰਦੇ ਹੋ, ਤਾਂ ਤੁਸੀਂ ਕਿਸੇ ਵੱਡੀ ਮੁਸੀਬਤ ‘ਚ ਫਸ ਸਕਦੇ ਹੋ। ਤਾਂ ਆਓ ਜਾਣਦੇ ਹਾਂ ਗੀਜ਼ਰ ਦੇ ਉਨ੍ਹਾਂ ਸੰਕੇਤਾਂ ਬਾਰੇ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ। 

    ਹੀਟਿੰਗ ਸੂਚਕ ਨੂੰ ਨਜ਼ਰਅੰਦਾਜ਼ ਨਾ ਕਰੋ : 

    ਗੀਜ਼ਰ ਦੀ ਵਰਤੋਂ ਕਰਦੇ ਸਮੇਂ, ਤੁਹਾਨੂੰ ਹੀਟਿੰਗ ਇੰਡੀਕੇਟਰ ਨੂੰ ਦੇਖਣਾ ਚਾਹੀਦਾ ਹੈ। ਕਿਉਂਕਿ ਜੇਕਰ ਤੁਹਾਨੂੰ ਕਾਫੀ ਦੇਰ ਤੱਕ ਪਾਵਰ ਆਨ ਕਰਨ ਦੇ ਬਾਅਦ ਵੀ ਇਸ ‘ਚ ਕੋਈ ਵੀ ਬਦਲਾਅ ਨਜ਼ਰ ਨਹੀਂ ਆਉਂਦਾ ਤਾਂ ਤੁਹਾਨੂੰ ਇੱਕ ਵਾਰ ਇਲੈਕਟ੍ਰੀਸ਼ੀਅਨ ਤੋਂ ਇਸ ਦੀ ਜਾਂਚ ਕਰਵਾਓ, ਕਿ ਸੰਭਵ ਹੈ ਕਿ ਗੀਜ਼ਰ ‘ਚ ਕੋਈ ਨੁਕਸ ਹੈ ਅਤੇ ਤੁਸੀਂ ਇਸਨੂੰ ਜ਼ਬਰਦਸਤੀ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਤਾਂ ਅਜਿਹੀ ਸਥਿਤੀ ‘ਚ ਬਹੁਤ ਜ਼ਿਆਦਾ ਦਬਾਅ ਲਗਾਉਣਾ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅਤੇ ਇਹ ਫਟ ਵੀ ਸਕਦਾ ਹੈ। 

    ਪਾਣੀ ਦੇ ਗੀਜ਼ਰ ਤੋਂ ਆਵਾਜ਼ ਆਉਣਾ : 

    ਜੇਕਰ ਤੁਸੀਂ ਆਪਣੇ ਗੀਜ਼ਰ ਤੋਂ ਕਿਸੇ ਵੱਖਰੀ ਤਰ੍ਹਾਂ ਦੀ ਆਵਾਜ਼ ਸੁਣ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜੇਕਰ ਇਸਨੂੰ ਚਾਲੂ ਕਰਦੇ ਹੀ ਕੋਈ ਅਜੀਬ ਜਾਂ ਉੱਚੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇਸਨੂੰ ਤੁਰੰਤ ਬੰਦ ਕਰ ਦਿਓ। ਇਸਤੋਂ ਬਾਅਦ ਕਿਸੇ ਇਲੈਕਟ੍ਰੀਸ਼ੀਅਨ ਨੂੰ ਦਿਖਾਓ ਅਤੇ ਫਿਰ ਹੀ ਵਰਤੋਂ ਕਰਨ ਬਾਰੇ ਸੋਚੋ। ਜੇਕਰ ਇਸ ‘ਚ ਕੋਈ ਨੁਕਸ ਹੈ ਤਾਂ ਵੀ ਕਈ ਵਾਰ ਇੱਕ ਵੱਖਰੀ ਆਵਾਜ਼ ਆਉਣ ਲੱਗਦੀ ਹੈ ਜੋ ਕਿ ਫਟਣ ਦਾ ਕਾਰਨ ਵੀ ਬਣ ਸਕਦੀ ਹੈ। 

    ਪਾਵਰ ਸੂਚਕ ਦੀ ਜਾਂਚ ਕਰੋ : 

    ਤੁਹਾਨੂੰ ਦਸ ਦਈਏ ਕਿ ਗੀਜ਼ਰ ਦੀ ਵਰਤੋਂ ਕਰਦੇ ਸਮੇਂ, ਇਹ ਯਕੀਨੀ ਬਣਾਓ ਕਿ ਮੁੱਖ ਸਰੋਤ ਨੂੰ ਚਾਲੂ ਕਰਨ ਤੋਂ ਬਾਅਦ ਗੀਜ਼ਰ ਚੱਲ ਰਿਹਾ ਹੈ ਜਾਂ ਨਹੀਂ। ਜੇਕਰ ਇਸ ਦਾ ਪਾਵਰ ਸੂਚਕ ਚਾਲੂ ਹੋਣ ਤੋਂ ਬਾਅਦ ਵੀ ਕੰਮ ਨਹੀਂ ਕਰ ਰਿਹਾ ਹੈ, ਤਾਂ ਇਸਦਾ ਮਤਲਬ ਇਸ ‘ਚ ਕੋਈ ਨੁਕਸ ਹੋ ਸਕਦਾ ਹੈ। ਤੁਸੀਂ ਗੀਜ਼ਰ ਦੀ ਜਾਂਚ ਕਰੋ, ਇਸ ਪ੍ਰਤੀ ਲਾਪਰਵਾਹੀ ਨਾ ਕਰੋ।

    ਇਹ ਵੀ ਪੜ੍ਹੋ: ਇਸ਼ਨਾਨ ਵੇਲੇ ਪਾਣੀ ‘ਚ ਮਿਲਾਉ ਨਿੰਬੂ ਦਾ ਰਸ, ਕਰੇਗਾ ਕੁਦਰਤੀ ਕਲੀਜ਼ਰ ਦਾ ਕੰਮ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.