Friday, October 18, 2024
More

    Latest Posts

    ‘ਜੈ ਸ਼੍ਰੀ ਰਾਮ’ ਖੁਦ ਕਹੋਗੇ, ਦੇਖੋ ਅੰਮ੍ਰਿਤਸਰ ਦੇ ਕਲਾਕਾਰ ਦੀਆਂ ਮੂੰਹ ਬੋਲਦੀਆਂ ਤਸਵੀਰਾਂ | Action Punjab


    Ram Mandir: ਰਾਮ ਮੰਦਰ ਦੇ 22 ਜਨਵਰੀ ਨੂੰ ਹੋ ਰਹੇ ਉਦਘਾਟਨ ਲਈ ਦੇਸ਼ ਅਤੇ ਵਿਦੇਸ਼ ਵੱਸਦੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਹਰ ਕੋਈ ਆਪਣੇ ਢੰਗ ਨਾਲ ਰਾਮ-ਨਾਮ ਦੀ ਮਹਿਮਾ ਦਾ ਗੁਣਗਾਨ ਕਰ ਰਿਹਾ ਹੈ। ਗੁਪਤਘਾਟ ‘ਚ ਰੇਤ ‘ਤੇ ਰਾਮ ਮੰਦਰ ਅਤੇ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਦੀਆਂ ਕਲਾਕ੍ਰਿਤਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਦਾ ਇੱਕ ਰਾਮ ਭਗਤ ਨੌਜਵਾਨ ਚਰਚਾ ਵਿੱਚ ਆਇਆ ਹੈ, ਜਿਸ ਦੀਆਂ ਤਸਵੀਰਾਂ ਜੇਕਰ ਤੁਸੀਂ ਇੱਕ ਵਾਰ ਦੇਖ ਲਈਆਂ ਤਾਂ ਆਪ ਮੁਹਾਰੇ ਹੀ ਮੂੰਹ ਵਿਚੋਂ ‘ਜੈ ਸ਼੍ਰੀ ਰਾਮ’ ਨਿਕਲ ਆਵੇਗਾ।

    18 ਦਿਨਾ ‘ਚ ਤਿਆਰ ਕੀਤੀਆਂ ਭਗਵਾਨ ਰਾਮ ਤੇ ਰਾਮ ਮੰਦਰ ਦੀਆਂ ਤਸਵੀਰਾਂ

    ਕਲਾਕਾਰਾਂ ਜਗਜੋਤ ਸਿੰਘ ਰੂਬਲ (jagjot singh rubal) ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਤਾਰੀਫ਼ ਕਰਦਾ ਨਹੀਂ ਥੱਕ ਰਿਹਾ। ਰਾਮ ਮੰਦਰ ਦੇ ਮੱਦੇਨਜ਼ਰ ਉਸ ਵੱਲੋਂ ਬਣਾਈ ਭਗਵਾਨ ਸ਼੍ਰੀ ਰਾਮ ਚੰਦਰ (lord rama) ਅਤੇ ਰਾਮ ਮੰਦਰ ਦੀ ਸੰਯੁਕਤ ਤਸਵੀਰ ਬਹੁਤ ਹੀ ਖਿੱਚ ਭਰਪੂਰ ਹੈ। ਜਗਜੋਤ ਸਿੰਘ ਨੇ ਦੱਸਿਆ ਕਿ ਉਸ ਲਈ ਇਹ ਤਸਵੀਰ ਬਣਾਉਣਾ ਇੱਕ ਚੁਨੌਤੀ ਪੂਰਨ ਕੰਮ ਰਿਹਾ, ਕਿਉਂਕਿ ਇਸ ਨੂੰ ਬਣਾਉਣ ਵਿੱਚ ਲਗਭਗ 18 ਦਿਨਾਂ ਦਾ ਸਮਾਂ ਲੱਗ ਗਿਆ।

    asr ram 2

    ਰਾਮ ਮੰਦਰ ‘ਚ ਸਥਾਪਤ ਕਰਨ ਦੀ ਹੈ ਇੱਛਾ

    7 ਬਾਏ 10 ਫੁੱਟ ਦੇ ਫਰੇਮ ਵਿੱਚ ਬਣਾਈ ਭਗਵਾਨ ਰਾਮ ਤੇ ਰਾਮ ਮੰਦਰ ਦੀ ਇਹ ਸੰਯੁਕਤ ਤਸਵੀਰ ਬਣਾਉਣ ਪਿੱਛੇ ਜਗਜੋਤ ਸਿੰਘ ਦੀ ਇੱਛਾ ਹੈ ਕਿ ਇਨ੍ਹਾਂ ਨੂੰ 22 ਤਰੀਕ ਨੂੰ ਉਦਘਾਟਨ ਕੀਤੇ ਜਾ ਰਹੇ ਰਾਮ ਮੰਦਰ ਵਿੱਚ ਸਥਾਪਤ ਕੀਤੇ ਜਾਣ ਦੀ ਹੈ। ਇਸ ਲਈ ਉਸ ਨੇ ਸ੍ਰੀ ਦੁਰਗਿਆਨਾ ਮੰਦਰ ਦੇ ਪ੍ਰਬੰਧਕਾਂ ਨਾਲ ਅੱਗੇ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ ਹੈ।

    asr ram 4

    53 ਵਿਸ਼ਵ ਰਿਕਾਰਡ ਦਰਜ ਹਨ ਜਗਜੋਤ ਦੇ ਨਾਂ

    ਦੱਸ ਦਈਏ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਜਗਜੋਤ ਸਿੰਘ ਇੱਕ ਬਹੁਤ ਹੀ ਮਸ਼ਹੂਰ ਕਲਾਕਾਰ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਟਿੰਗਾਂ ਲਈ ਕਈ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਦੇ ਨਾਂ ਹੁਣ ਤੱਕ 53 ਵਿਸ਼ਵ ਰਿਕਾਰਡ ਵੀ ਦਰਜ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਬਣਾ ਕੇ ਭੇਂਟ ਕਰ ਚੁੱਕੇ ਹਨ। ਇਸਤੋਂ ਇਲਾਵਾ ਪੇਂਟਿੰਗ ਦੇ ਅਜਿਹੇ ਸ਼ਾਨਦਾਰ ਕੰਮ ਲਈ ਦੇਸ਼ ਦੇ ਰਾਸ਼ਟਰਪਤੀ ਤੋਂ ਵੀ ਉਸ ਨੂੰ ਪ੍ਰਸ਼ੰਸਾ ਪੱਤਰ ਮਿਲ ਚੁੱਕਾ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.