Wednesday, October 16, 2024
More

    Latest Posts

    ਅਯੁੱਧਿਆ ‘ਚ ਕਦੋਂ ਸ਼ੁਰੂ ਹੋਵੇਗਾ ਮਸਜਿਦ ਦਾ ਨਿਰਮਾਣ? ਮੁਸਲਿਮ ਬਾਡੀ ਨੇ ਦਿੱਤੀ ਅਹਿਮ ਜਾਣਕਾਰੀ | ActionPunjab


    Ayodhya Mosque Construction: ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਇਸ ਸਾਲ ਮਈ ਤੋਂ ਅਯੁੱਧਿਆ ਵਿੱਚ ਇੱਕ ਵਿਸ਼ਾਲ ਮਸਜਿਦ ਦਾ ਨਿਰਮਾਣ ਸ਼ੁਰੂ ਕਰੇਗੀ। ਇਸ ਨੂੰ ਪੂਰਾ ਹੋਣ ਵਿੱਚ ਤਿੰਨ-ਚਾਰ ਸਾਲ ਲੱਗਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਇਹ ਜਾਣਕਾਰੀ ਦਿੱਤੀ, ਪਰ ਇਹ ਮਾਮਲਾ ਉਸ ਦਿਨ ਸਾਹਮਣੇ ਆਇਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਿਰ ਦੇ ਪਵਿੱਤਰ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਹਨ।

    ਇਹ ਜਾਣਕਾਰੀ ਮਸਜਿਦ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੀ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ (ਆਈ.ਆਈ.ਸੀ.ਐਫ) ਦੀ ਵਿਕਾਸ ਕਮੇਟੀ ਦੇ ਮੁਖੀ ਹਾਜੀ ਅਰਾਫਾਤ ਸ਼ੇਖ ਨੇ ਦਿੱਤੀ। ਸ਼ੇਖ ਨੇ ਕਿਹਾ ਕਿ ਮਸਜਿਦ ਲਈ ਫੰਡ ਇਕੱਠਾ ਕਰਨ ਲਈ ਇੱਕ ਪਬਲਿਕ-ਫੰਡਿੰਗ ਵੈਬਸਾਈਟ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ।

    ਪੈਗੰਬਰ ਮੁਹੰਮਦ ਦੇ ਨਾਂ ‘ਤੇ ਰੱਖਿਆ ਜਾਵੇਗਾ ਮਸਜਿਦ ਦਾ ਨਾਮ 

    ਮਸਜਿਦ ਦਾ ਨਾਂ ਪੈਗੰਬਰ ਮੁਹੰਮਦ ਦੇ ਨਾਂ ‘ਤੇ ‘ਮਸਜਿਦ ਮੁਹੰਮਦ ਬਿਨ ਅਬਦੁੱਲਾ’ ਰੱਖਿਆ ਜਾਵੇਗਾ, ਜੋ ਕਿ ਅਯੁੱਧਿਆ ਦੇ ਧੰਨੀਪੁਰ ਪਿੰਡ ਵਿੱਚ ਉਸਾਰੀ ਜਾਵੇਗੀ।

    ਸ਼ੇਖ ਨੇ ਕਿਹਾ, “ਸਾਡੀ ਕੋਸ਼ਿਸ਼ ਲੋਕਾਂ ‘ਚ ਦੁਸ਼ਮਣੀ, ਨਫਰਤ ਨੂੰ ਖਤਮ ਕਰਕੇ ਇਕ-ਦੂਜੇ ‘ਚ ਪਿਆਰ ‘ਚ ਬਦਲਣ ਦੀ ਹੈ… ਚਾਹੇ ਤੁਸੀਂ ਸੁਪਰੀਮ ਕੋਰਟ ਦਾ ਫੈਸਲਾ ਮੰਨੋ ਜਾਂ ਨਾ ਮੰਨੋ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਆਪਣੇ ਬੱਚਿਆਂ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾਵਾਂਗੇ ਤਾਂ ਇਹ ਸਾਰੀ ਲੜਾਈ ਰੁਕ ਜਾਵੇਗੀ।”

    ਮਸਜਿਦ ਨੂੰ ਢਾਹੁਣਾ ਗੈਰ-ਕਾਨੂੰਨੀ ਸੀ – ਸੁਪਰੀਮ ਕੋਰਟ

    ਸੁਪਰੀਮ ਕੋਰਟ ਨੇ 2019 ‘ਚ ਕਿਹਾ ਸੀ ਕਿ 1992 ‘ਚ ਬਾਬਰੀ ਮਸਜਿਦ ਨੂੰ ਢਾਹੁਣਾ ਗੈਰ-ਕਾਨੂੰਨੀ ਸੀ। ਹਾਲਾਂਕਿ ਅਦਾਲਤ ਨੇ ਫੈਸਲਾ ਦਿੱਤਾ ਕਿ ਬਾਬਰੀ ਮਸਜਿਦ ਦੇ ਹੇਠਾਂ ਇੱਕ ਗੈਰ-ਇਸਲਾਮਿਕ ਢਾਂਚਾ ਸੀ। ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਵਿਵਾਦਿਤ ਜ਼ਮੀਨ ‘ਤੇ ਮੰਦਿਰ ਬਣਾਇਆ ਜਾਵੇਗਾ ਅਤੇ ਮਸਜਿਦ ਬਣਾਉਣ ਲਈ ਮੁਸਲਿਮ ਪੱਖ ਨੂੰ ਜ਼ਮੀਨ ਦਾ ਇੱਕ ਟੁਕੜਾ ਮੁਹੱਈਆ ਕਰਵਾਇਆ ਜਾਵੇਗਾ।

    ਸੰਸਥਾ ਦੇ ਆਗੂਆਂ ਨੇ ਕਿਹਾ….

    ਆਈ.ਆਈ.ਸੀ.ਐਫ ਦੇ ਪ੍ਰਧਾਨ ਜ਼ੁਫਰ ਅਹਿਮਦ ਫਾਰੂਕੀ ਨੇ ਕਿਹਾ ਕਿ ਸੰਸਥਾ ਨੇ ਫੰਡਾਂ ਲਈ ਕਿਸੇ ਨਾਲ ਸੰਪਰਕ ਨਹੀਂ ਕੀਤਾ ਹੈ।

    ਉਨ੍ਹਾਂ ਕਿਹਾ “ਅਸੀਂ ਕਿਸੇ ਨਾਲ ਸੰਪਰਕ ਨਹੀਂ ਕੀਤਾ…ਇਸ (ਫੰਡ) ਲਈ ਕੋਈ ਜਨਤਕ ਅੰਦੋਲਨ ਨਹੀਂ ਸੀ।”

    ਸੰਸਥਾ ਦੇ ਸਕੱਤਰ ਅਤਹਰ ਹੁਸੈਨ ਨੇ ਕਿਹਾ ਕਿ ਮਸਜਿਦ ਦੇ ਨਿਰਮਾਣ ਵਿੱਚ ਦੇਰੀ ਹੋਈ ਹੈ ਕਿਉਂਕਿ ਉਹ ਡਿਜ਼ਾਈਨ ਵਿੱਚ ਹੋਰ ਪਰੰਪਰਾਗਤ ਤੱਤ ਸ਼ਾਮਲ ਕਰਨਾ ਚਾਹੁੰਦੇ ਸਨ। 

    ਅਦਾਕਾਰਾਂ ਅਤੇ ਕ੍ਰਿਕਟਰਾਂ ਸਮੇਤ ਸੈਂਕੜੇ ਮਸ਼ਹੂਰ ਹਸਤੀਆਂ ਰਾਮਲੱਲਾ ਦੇ ਪਵਿੱਤਰ ਸਮਾਰੋਹ ਲਈ ਅਯੁੱਧਿਆ ਵਿੱਚ ਹਨ। ਮੰਗਲਵਾਰ ਨੂੰ ਮੰਦਿਰ ਆਮ ਲੋਕਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇਗਾ।

    ਇਹ ਵੀ ਪੜ੍ਹੋ: 
    – Ram Mandir: ਸ਼ਾਹਰੁਖ-ਸਲਮਾਨ ਸਮੇਤ ਇਨ੍ਹਾਂ ਨੂੰ ਨਹੀਂ ਮਿਲਿਆ ਸੱਦਾ, ਅਡਵਾਨੀ ਵੀ ਨਹੀਂ ਆਉਣਗੇ
    – ਰਾਮ ਨਾਮ ‘ਚ ਡੁੱਬੀ ਦੁਨੀਆ, ਅਯੁੱਧਿਆ ‘ਚ ਆਇਆ ਭਗਤਾਂ ਦਾ ਹੜ੍ਹ, ਚੜ੍ਹਿਆ ਸ਼ਰਧਾ ਦਾ ਰੰਗ, ਦੇਖੋ ਤਸਵੀਰਾਂ
    – ‘ਪ੍ਰਾਣ ਪ੍ਰਤੀਸ਼ਠਾ’ ਦੌਰਾਨ ਕਰੋ ਘਰ ‘ਚ ਰਾਮਲਲਾ ਦੀ ਪੂਜਾ, ਇਥੇ ਜਾਣੋ ਵਿਧੀਵਤ ਢੰਗ
    – ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ’ਚ ਹਾਜ਼ਰੀ ਭਰਨ ਲਈ ਪਹੁੰਚੇ ਇਹ ਬਾਲੀਵੁੱਡ ਸਿਤਾਰੇ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.