Friday, October 18, 2024
More

    Latest Posts

    ਚੰਡੀਗੜ੍ਹ ਮੇਅਰ ਚੋਣਾਂ ਨੂੰ ਮਹਾਭਾਰਤ ਕਿਉਂ ਬਣਾਇਆ ਜਾ ਰਿਹੈ, ਪ੍ਰਸ਼ਾਸਨ ਸਵੇਰ ਤੱਕ ਦੱਸੇ ਕਦੋਂ ਹੋਣਗੀਆਂ ਚੋਣਾਂ-HC | ActionPunjab


    Chandigarh Mayor Election: ਚੰਡੀਗੜ੍ਹ ਦੇ ਮੇਅਰ ਚੋਣਾਂ ਸਬੰਧੀ ਦੋ ਪਟੀਸ਼ਨਾਂ ‘ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਚੋਣਾਂ ਲਈ 6 ਫਰਵਰੀ ਬਹੁਤ ਲੰਮੀ ਹੈ। ਭਲਕੇ ਯਾਨੀ 24 ਜਨਵਰੀ ਨੂੰ ਚੋਣਾਂ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿਓ ਜਦੋਂ ਚੋਣਾਂ ਹੋਣਗੀਆਂ। ਨਹੀਂ ਤਾਂ ਅਸੀਂ ਚੋਣਾਂ ਦੀ ਤਰੀਕ ਤੈਅ ਕਰਾਂਗੇ। ਹੁਣ ਹਾਈ ਕੋਰਟ ਵਿੱਚ 24 ਜਨਵਰੀ ਨੂੰ ਮੁੜ ਸੁਣਵਾਈ ਹੋਵੇਗੀ।

    24 ਜਨਵਰੀ ਨੂੰ ਮੁੜ ਸੁਣਵਾਈ

    ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ 26 ਜਨਵਰੀ ਤੋਂ ਪਹਿਲਾਂ ਚੋਣ ਨਹੀਂ ਕਰਵਾਇਆ ਜਾ ਸਕਦਾ ਹਨ। ਜਿਸ ’ਤੇ ਹਾਈਕੋਰਟ ਨੇ ਨੇ ਕਿਹਾ ਕਿ ਤੁਸੀਂ ਇੱਕ ਮੇਅਰ ਦੇ ਚੋਣ ਜਿਸ ’ਚ ਮਹਿਜ 35 ਕੌਂਸਲਰਾਂ ਨੇ ਮਤਦਾਨ ਕਰਨਾ ਹੈ ਉਸਦੇ ਚੋਣ ਨਹੀਂ ਕਰਵਾ ਸਕਦੇ। ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ।

    ਹਾਈਕੋਰਟ ਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਖਤੀ

    ਪ੍ਰਸ਼ਾਸਨ ਨੇ ਕਿਹਾ ਹੈ ਕਿ ਹਾਈਕੋਰਟ ਉਨ੍ਹਾਂ ਨੂੰ ਕੱਲ੍ਹ ਤੱਕ ਦਾ ਸਮਾਂ ਦੇਵੇਂ ਅਤੇ ਭਲਕੇ ਹਾਈਕੋਰਟ ਨੂੰ ਇਸ ਸਬੰਧ ’ਚ ਜਾਣਕਾਰੀ ਦੇ ਦੇਵਾਂਗੇ। ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭਲਕੇ ਸਵੇਰ ਦਸ ਵਜੇ ਤੱਕ ਦਾ ਸਮਾਂ ਦਿੱਤਾ ਹੈ। ਨਾਲ ਹੀ ਕਿਹਾ ਹੈ ਕਿ ਪ੍ਰਸ਼ਾਸਨ ਤੈਅ ਕਰ ਲਵੇ ਕਦੋ ਹੋਣ ਚੋਣਾਂ ਨਹੀਂ ਤਾਂ ਅਸੀਂ ਆਦੇਸ਼ ਜਾਰੀ ਕਰ ਦੇਵਾਂਗੇ। 

    ਮਹਾਭਾਰਤ ਵੀ 18 ਦਿਨਾਂ ਤੱਕ ਚੱਲੀ ਸੀ

    ਹਾਈਕੋਰਟ ਨੇ ਕਿਹਾ ਕਿ ਮਹਾਭਾਰਤ ਵੀ 18 ਦਿਨਾਂ ਤੱਕ ਚੱਲੀ ਸੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਇਸਨੂੰ ਮਹਾਭਾਰਤ ਬਣਾ ਰਿਹਾ ਹੈ ਅਤੇ ਚੋਣ ਦੇ ਲਈ 18 ਦਿਨਾਂ ਦਾ ਸਮਾਂ ਮੰਗ ਰਿਹਾ ਹੈ। ਇਸ ਤੋਂ ਪਹਿਲਾਂ ਕਿਉਂ ਨਹੀਂ ਚੋਣ ਹੋ ਸਕਦੇ। ਭਲਕੇ ਸਵੇਰ 10 ਵਜੇ ਤੱਕ ਜਾਣਕਾਰੀ ਦੇਣ। ਜਿਸ ਦੇ ਚੱਲਦੇ ਭਲਕੇ ਇਸ ਮਾਮਲੇ ਸਬੰਧੀ ਸੁਣਵਾਈ ਹੋਵੇਗੀ। 

    ਇਹ ਵੀ ਪੜ੍ਹੋ: NGT ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਕਿਹਾ…


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.