Saturday, September 21, 2024
More

    Latest Posts

    ਹੈਰਾਨੀਜਨਕ! ਅਮਰੀਕਾ ‘ਚ ਪਹਿਲੀ ਵਾਰ ਨਾਈਟ੍ਰੋਜਨ ਗੈਸ ਨਾਲ ਦਿੱਤੀ ਮੌਤ ਦੀ ਸਜ਼ਾ | ActionPunjab


    First time nitrogen gas execution in America: ਅਮਰੀਕੀ ਇਤਿਹਾਸ ਵਿੱਚ ਪਹਿਲੀ ਵਾਰ ਵੀਰਵਾਰ ਨੂੰ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦੇਣ ਲਈ ਨਾਈਟ੍ਰੋਜਨ ਗੈਸ ਦੀ ਵਰਤੋਂ ਕੀਤੀ ਗਈ। ਅਮਰੀਕਾ ਦੇ ਅਲਬਾਮਾ ਵਿੱਚ ਇੱਕ ਵਿਅਕਤੀ ਨੂੰ ਫੇਸ ਮਾਸਕ ਰਾਹੀਂ ਨਾਈਟ੍ਰੋਜਨ ਗੈਸ ਜਾਨੀ ਸਾਹ ਰਾਹੀਂ ਮੌਤ ਦੀ ਸਜ਼ਾ ਸੁਣਾਈ ਗਈ। ਮੌਤ ਦੀ ਸਜ਼ਾ ਲਈ ਅਪਣਾਏ ਗਏ ਇਸ ਤਰੀਕੇ ਦੀ ਅਮਰੀਕਾ ਸਮੇਤ ਪੂਰੀ ਦੁਨੀਆ ਵਿਚ ਚਰਚਾ ਹੈ।

    ਦੁਨੀਆ ਦੀਆਂ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਇਸ ਘਟਨਾ ਨੂੰ ਬੇਰਹਿਮ ਕਰਾਰ ਦਿੰਦਿਆਂ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ। ਅਲਬਾਮਾ ਦੇ ਅਟਾਰਨੀ ਜਨਰਲ ਸਟੀਵ ਮਾਰਸ਼ਲ ਨੇ ਮੌਤ ਦੀ ਸਜ਼ਾ ਦੇ ਇਸ ਤਰੀਕੇ ਦਾ ਬਚਾਅ ਕੀਤਾ ਪਰ ਜਿਨ੍ਹਾਂ ਲੋਕਾਂ ਨੇ ਕੇਨੇਥ ਯੂਜੀਨ ਸਮਿਥ ਨੂੰ ਇਹ ਸਜ਼ਾ ਮਿਲਦੀ ਵੇਖੀ, ਉਨ੍ਹਾਂ ਦਾ ਕਹਿਣਾ ਹੈ ਕਿ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਨ ਦੀ ਇਹ ਪ੍ਰਕਿਰਿਆ ਬਹੁਤ ਜ਼ਾਲਮ ਸੀ।

    ਐਲਿਜ਼ਾਬੈਥ ਸੇਨੇਟ ਦੇ ਕਤਲ ਦਾ ਦੋਸ਼ੀ ਸੀ ਸਮਿਥ 

    ਜਾਣਕਾਰੀ ਮੁਤਾਬਕ ਕੇਨੇਥ ਯੂਜੀਨ ਸਮਿਥ ਨੂੰ 1988 ‘ਚ ਐਲਿਜ਼ਾਬੇਥ ਸੈਨੇਟ ਦੇ ਕਤਲ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਹ ਸਜ਼ਾ ਸਮਿਥ ਨੂੰ ਨਾਈਟ੍ਰੋਜਨ ਗੈਸ ਦੀ ਵਰਤੋਂ ਕਰਕੇ ਦਿੱਤੀ ਗਈ ਸੀ। 

    ਨਿਊਜ਼ ਏਜੰਸੀ ਏ.ਪੀ. ਨੇ ਇਕ ਪੱਤਰਕਾਰ ਦੇ ਹਵਾਲੇ ਨਾਲ ਇਸ ਸਜ਼ਾ ਦੀ ਜਾਣਕਾਰੀ ਦਿੱਤੀ ਹੈ, ਜਿਸ ਨੇ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਇਸ ਸਜ਼ਾ ਨੂੰ ਪੰਜ ਮੀਡੀਆ ਕਰਮੀਆਂ, ਸਮਿਥ ਦੇ ਧਾਰਮਿਕ ਗੁਰੂ, ਉਸ ਦੇ ਵਕੀਲ ਅਤੇ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਜ਼ਾ ਦੇ ਇਸ ਢੰਗ ਨੂੰ ਬੇਰਹਿਮ ਅਤੇ ਅਣਮਨੁੱਖੀ ਦੱਸਦੇ ਹੋਏ ਇਸ ‘ਤੇ ਪਾਬੰਦੀ ਦੀ ਮੰਗ ਕੀਤੀ ਸੀ, ਉਹ ਸਮਿਥ ਦੇ ਆਖਰੀ ਪਲਾਂ ਨੇ ਸਹੀ ਸਾਬਤ ਕਰ ਦਿੱਤਾ। ਇਹ ਕਿਵੇਂ ਹੋਇਆ ਇਸ ਬਾਰੇ ਚਸ਼ਮਦੀਦ ਪੱਤਰਕਾਰ ਚੈਂਡਲਰ ਨੇ ਜਾਣਕਾਰੀ ਦਿੱਤੀ ਹੈ। ਜਿਸ ਨੇ ਸਮਿਥ ਦੀ ਸਜ਼ਾ ਨੂੰ ਪੂਰਾ ਹੁੰਦੇ ਦੇਖਿਆ ਸੀ।

    ਮੀਡੀਆ ਕਰਮੀ ਨੇ ਦੱਸੀ ਆਪ ਬੀਤੀ 

    ਏ.ਪੀ. ਨਿਊਜ਼ ਦੀ ਰਿਪੋਰਟ ਮੁਤਾਬਕ ਮੀਡੀਆ ਲਈ ਬਣੇ ਕਮਰੇ ਤੋਂ ਸਭ ਕੁਝ ਦੇਖ ਰਹੇ ਚੈਂਡਲਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਜਦੋਂ ਵਿਲੀਅਮ ਹੋਲਮੈਨ ਫੈਸਿਲਿਟੀ ਦੀ ਘੜੀ ‘ਤੇ 7:53 ਵੱਜੇ ਤਾਂ ਉਸ ਚੈਂਬਰ ਜਿਸ ਵਿੱਚ ਸਜ਼ਾ ਹੋਣੀ ਸੀ ਦਾ ਪਰਦਾ ਹਟਾ ਦਿੱਤਾ ਗਿਆ। ਇਸ ਕਾਰਨ ਸਮਿਥ ਸਾਨੂੰ ਦਿਸਣ ਲੱਗ ਪਿਆ। ਸਮਿਥ ਭੂਰੇ ਰੰਗ ਦੀ ਜੇਲ੍ਹ ਦੀ ਵਰਦੀ ਵਿੱਚ ਪਹਿਨੇ ਹੋਏ ਪਹਿਲਾਂ ਤੋਂ ਹੀ ਬੰਨ੍ਹਿਆ ਹੋਇਆ ਸੀ ਅਤੇ ਉਸਨੂੰ ਇੱਕ ਚਿੱਟੀ ਚਾਦਰ ਨਾਲ ਢੱਕਿਆ ਹੋਇਆ ਸੀ। ਸਾਹ ਲੈਣ ਵਾਲੇ ਮਾਸਕ ਉਸ ਦੇ ਚਿਹਰੇ ‘ਤੇ ਸੀ। ਇਸ ਮਾਸਕ ਵਿੱਚ ਇੱਕ ਫੇਸ ਸ਼ੀਲਡ ਅਤੇ ਪਲਾਸਟਿਕ ਦੀ ਟਿਊਬਿੰਗ ਸੀ ਜੋ ਇੱਕ ਮੋਰੀ ਰਾਹੀਂ ਨੇੜਲੇ ਕੰਟਰੋਲ ਰੂਮ ਨਾਲ ਜੁੜੀ ਹੋਈ ਸੀ।

    ਇਹ ਸਨ ਸਮਿਥ ਦੇ ਆਖ਼ਰੀ ਅਲਫਾਜ਼ 

    ਜੇਲ੍ਹ ਵਾਰਡਨ ਸਮਿਥ ਦੇ ਚੈਂਬਰ ਵਿੱਚ ਦਾਖਲ ਹੋਇਆ ਅਤੇ ਉਸ ਦਾ ਮੌਤ ਦਾ ਵਾਰੰਟ ਪੜ੍ਹਿਆ। ਵਾਰੰਟ ਪੜ੍ਹੇ ਜਾਣ ਤੋਂ ਬਾਅਦ ਉਸ ਨੇ ਸਮਿਥ ਨੂੰ ਆਪਣੇ ਆਖਰੀ ਸ਼ਬਦ ਬੋਲਣ ਲਈ ਇੱਕ ਮਾਈਕ੍ਰੋਫੋਨ ਦਿੱਤਾ। ਸਮਿਥ ਨੇ ਮਾਈਕ੍ਰੋਫੋਨ ‘ਤੇ ਕਿਹਾ ਕਿ ਅੱਜ ਰਾਤ ਅਲਬਾਮਾ ਮਨੁੱਖਤਾ ਨੂੰ ਇਕ ਕਦਮ ਪਿੱਛੇ ਵੱਲ ਲੈ ਜਾ ਰਿਹਾ ਹੈ। 

    ਇਸ ਤੋਂ ਬਾਅਦ ਸਮਿਥ ਨੇ ਆਪਣੇ ਪਰਿਵਾਰਕ ਮੈਂਬਰਾਂ ਵੱਲ ਆਪਣੀ ਉਂਗਲੀ ਨਾਲ ਆਈ ਲਵ ਯੂ ਸਾਈਨ ਕੀਤਾ ਅਤੇ ਕਿਹਾ, “ਮੈਂ ਪਿਆਰ, ਸ਼ਾਂਤੀ ਅਤੇ ਰੌਸ਼ਨੀ ਦੇ ਨਾਲ ਜਾ ਰਿਹਾ ਹਾਂ। ਤੁਹਾਨੂੰ ਸਭ ਨੂੰ ਪਿਆਰ, ਅਲਵਿਦਾ।” 

    ਸਮਿਥ ਦੇ ਪਰਿਵਾਰਕ ਮੈਂਬਰ ਇੱਕ ਵੱਖਰੇ ਕਮਰੇ ਤੋਂ ਦੇਖ ਰਹੇ ਸਨ ਅਤੇ ਮੀਡੀਆ ਦੇ ਮੈਂਬਰ ਅਤੇ ਸਮਿਥ ਦੇ ਵਕੀਲ ਇੱਕ ਵੱਖਰੇ ਕਮਰੇ ਤੋਂ ਦੇਖ ਰਹੇ ਸਨ।

    ਰਾਤ 8:25 ਵਜੇ ਸਮਿਥ ਨੂੰ ਮ੍ਰਿਤਕ ਐਲਾਨਿਆ 

    ਅਟਾਰਨੀ ਜਨਰਲ ਮਾਰਸ਼ਲ ਨੇ ਜੇਲ੍ਹ ਅਧਿਕਾਰੀਆਂ ਨੂੰ ਸ਼ਾਮ 7:56 ਵਜੇ ਸਜ਼ਾ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਇੱਕ ਅਧਿਕਾਰੀ ਸਮਿਥ ਕੋਲ ਚੈਂਬਰ ਵਿੱਚ ਆਇਆ ਅਤੇ ਮਾਸਕ ਦੀ ਜਾਂਚ ਕੀਤੀ। ਇਸ ਤੋਂ ਬਾਅਦ ਨਾਈਟ੍ਰੋਜਨ ਨੂੰ ਸਮਿਥ ਦੇ ਮਾਸਕ ਵਿੱਚ ਛੱਡ ਦਿੱਤਾ ਗਿਆ। 

    7:58 ‘ਤੇ ਸਮਿਥ ਨੇ ਹਿੰਸਕ ਤੌਰ ‘ਤੇ ਕੰਬਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਸਰੀਰ ਤੇਜ਼ੀ ਨਾਲ ਕੰਬਣ ਲੱਗਾ। ਸਮਿਥ ਦੀ ਬਾਂਹ ਅਤੇ ਸਿਰ ਲਗਭਗ ਦੋ ਮਿੰਟ ਤੱਕ ਹਿੱਲਦਾ ਰਿਹਾ। ਸਮਿਥ ਜਿਸ ਤਰ੍ਹਾਂ ਦੋ ਮਿੰਟ ਤਕ ਦੁਖੀ ਹੋ ਰਿਹਾ ਸੀ, ਉਹ ਦੇਖਣਾ ਡਰਾਉਣਾ ਸੀ।

    ਇਸ ਦੌਰਾਨ ਸਮਿਥ ਦੀ ਪਤਨੀ ਉਸ ਨੂੰ ਦੇਖ ਕੇ ਚੀਕ ਪਈ। ਦੋ ਮਿੰਟਾਂ ਬਾਅਦ ਸਮਿਥ ਦੇ ਸਾਹ ਡੂੰਘੇ ਹੋਣੇ ਸ਼ੁਰੂ ਹੋ ਗਏ ਅਤੇ ਉਸ ਦੀ ਛਾਤੀ ਵਧ ਗਈ। ਕਰੀਬ 8:08 ਵਜੇ ਜਦੋਂ ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ, ਮਾਸਕ ਦੀ ਜਾਂਚ ਕਰਨ ਵਾਲਾ ਅਧਿਕਾਰੀ ਸਮਿਥ ਕੋਲ ਵਾਪਸ ਗਿਆ ਅਤੇ ਸ਼ਾਇਦ ਇਹ ਵੇਖਣ ਲਈ ਜਾਂਚ ਕੀਤੀ ਕਿ ਕੀ ਉਹ ਅਜੇ ਮਰਿਆ ਹੋਇਆ ਹੈ ਜਾਂ ਨਹੀਂ। 

    ਇਸ ਤੋਂ ਬਾਅਦ 8:15 ਵਜੇ ਕਮਰੇ ਦੇ ਪਰਦੇ ਬੰਦ ਕਰ ਦਿੱਤੇ ਗਏ। ਅਧਿਕਾਰੀਆਂ ਨੇ ਫਿਰ ਰਾਤ 8:25 ਵਜੇ ਸਮਿਥ ਨੂੰ ਮ੍ਰਿਤਕ ਐਲਾਨ ਦਿੱਤਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.