Saturday, October 19, 2024
More

    Latest Posts

    ਆਪਣੇ Laptop ਦੀ ਸਪੀਡ ਨੂੰ ਵਧਾਉਣ ਲਈ ਅਪਣਾਓ ਇਹ ਨੁਸਖੇ, ਮਿਲੇਗਾ ਫਾਇਦਾ | Action Punjab


    Laptop Speed Improving Tips: ਜਿਵੇ ਤੁਸੀਂ ਜਾਣਦੇ ਹੋ ਕਿ ਅੱਜ ਕਲ ਬਹੁਤੇ ਲੋਕਾਂ ਦਾ ਕੰਮ ਲੈਪਟਾਪ ਤੇ ਹੁੰਦਾ ਹੈ। ਜੋ ਕਿ ਸਮਾਰਟਫ਼ੋਨ ਵਾਂਗ ਜ਼ਰੂਰੀ ਯੰਤਰਾਂ ‘ਚੋ ਇੱਕ ਬਣ ਗਿਆ ਹੈ। ਦੱਸ ਦਈਏ ਕਿ ਕੰਪਨੀਆਂ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਕਈ ਲੈਪਟਾਪ ਬਾਜ਼ਾਰ ‘ਚ ਪੇਸ਼ ਕਰ ਰਹੀਆਂ ਹਨ। ਅਤੇ ਨਵਾਂ ਲੈਪਟਾਪ ਸ਼ੁਰੂ ‘ਚ ਰਾਕੇਟ ਦੀ ਤਰ੍ਹਾਂ ਤੇਜ਼ੀ ਨਾਲ ਚੱਲਦਾ ਹੈ ਪਰ ਸਮੇਂ ਦੇ ਨਾਲ ਇਸ ਦੀ ਰਫਤਾਰ ਹੌਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਵੈਸੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਪਿੱਛੇ ਕਿਤੇ ਨਾ ਕਿਤੇ ਤੁਹਾਡੀਆਂ ਗਲਤੀਆਂ ਵੀ ਹੋ ਸਕਦੀਆਂ ਹਨ। ਜਿਸ ਕਾਰਨ ਲੈਪਟਾਪ ਹੌਲੀ ਹੋ ਰਿਹਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਆਪਣੇ ਲੈਪਟਾਪ ਦੀ ਗਤੀ ਨੂੰ ਵਧਾਉਣ ਲਈ ਕੁੱਝ ਲਭ ਰਹੇ ਹੋ ਤਾਂ ਤੁਸੀਂ ਬਿਲਕੁੱਲ ਸਹੀ ਜਗਾ ਤੇ ਹੋ। ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਕੁੱਝ ਅਜਿਹੇ ਨੁਸਖੇ ਦਸਾਂਗੇ ਜੋ ਤੁਹਾਨੂੰ ਆਪਣੇ ਲੈਪਟਾਪ ਦੀ ਗਤੀ ਵਧਾਉਣ ‘ਚ ਮਦਦ ਕਰਨਗੇ, ਤਾਂ ਆਉ ਜਾਣਦੇ ਹਾਂ ਉਨ੍ਹਾਂ ਨੁਸਖਿਆਂ ਬਾਰੇ
     
    ਐਂਟੀਵਾਇਰਸ ਡਿਲੀਟ ਕਰੋ 
    ਤੁਸੀਂ ਜਾਣਦੇ ਹੀ ਹੋ ਕਿ ਅੱਜਕੱਲ੍ਹ ਬਹੁਤੇ ਲੋਕ ਆਪਣੇ ਲੈਪਟਾਪ ਦੀ ਗਤੀ ਨੂੰ ਵਧਾਉਣ ਲਈ ਐਂਟੀਵਾਇਰਸ ਦਾ ਸਹਾਰਾ ਲੈਂਦੇ ਹਨ, ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਂਟੀਵਾਇਰਸ ਤੁਹਾਡੇ ਲੈਪਟਾਪ ਨੂੰ ਹੌਲੀ ਵੀ ਕਰ ਸਕਦਾ ਹੈ ਅਤੇ ਜਿੱਥੋਂ ਤੱਕ ਡਿਵਾਈਸ ਨੂੰ ਵਾਇਰਸ ਤੋਂ ਸੁਰੱਖਿਅਤ ਕਰਨ ਦਾ ਸਵਾਲ ਆਉਂਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਵਿੰਡੋਜ਼ 10 ਅਤੇ 11 ‘ਚ ਇਹ ਪਹਿਲਾਂ ਹੀ ਐਂਟੀਵਾਇਰਸ ਆਪਣੇ ਆਪ ਹੀ ਸਥਾਪਿਤ ਹੈ, ਤੁਹਾਨੂੰ ਕਿਸੇ ਵੀ ਤੀਜੀ ਧਿਰ ਦਾ ਐਂਟੀਵਾਇਰਸ ਸਥਾਪਤ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਹੁਣੇ ਡਿਲੀਟ ਕਰਨਾ ਚਾਹੀਦਾ ਹੈ।

     
    ਬਲੋਟਵੇਅਰ ਨੂੰ ਹਟਾਓ

    ਅੱਜਕਲ, ਵਿੰਡੋਜ਼ 10 ਅਤੇ 11 ‘ਚ ਇੰਨਾ ਜ਼ਿਆਦਾ ਬਲੋਟਵੇਅਰ ਹੈ ਜੋ ਤੁਹਾਡੇ ਸਿਸਟਮ ਨੂੰ ਹੌਲੀ ਕਰ ਰਿਹਾ ਹੈ। ਵੈਸੇ ਤਾਂ ਤੁਸੀਂ ਆਪਣੇ ਲੈਪਟਾਪ ਨੂੰ ਵਿੰਡੋਜ਼ ਡਿਫੈਂਡਰ Debloater ‘ਚ ਹਟਾ ਕੇ ਵੀ ਆਪਣੇ ਲੈਪਟਾਪ ਦੀ ਗਤੀ ਬਣਾ ਸਕਦੇ ਹੋ। ਦਸ ਦਈਏ ਕਿ ਇਸ ਦੇ ਜ਼ਰੀਏ ਤੁਸੀਂ ਆਪਣੀ ਡਿਵਾਈਸ ‘ਚ ਮੌਜੂਦ ਸਾਰੇ ਬਲੋਟਵੇਅਰ ਨੂੰ ਇਕ ਕਲਿੱਕ ਨਾਲ ਹਟਾ ਸਕਦੇ ਹੋ।
     
    ਸ਼ਾਰਟਕੱਟ ਕਮਾਂਡ: 
    ਦੱਸ ਦਈਏ ਕਿ ਤੁਸੀਂ ਕਮਾਂਡ ਚਲਾ ਕੇ ਵੀ ਲੈਪਟਾਪ ਦੀ ਗਤੀ ਨੂੰ ਵਧਾ ਸਕਦੇ ਹੋ। ਇਸਦੇ ਲਈ ਤੁਹਾਨੂੰ ਆਪਣੇ ਸਿਸਟਮ ਨੂੰ ਚਾਲੂ ਕਰਨ ਲਈ ਵਿੰਡੋਜ਼ ਪਲੱਸ ਆਰ ਬਟਨ ਨੂੰ ਦਬਾਉਣ ਦੀ ਜ਼ਰੂਰਤ ਹੈ। ਇਸ ਤੋਂ ਬਾਅਦ, ਇੱਕ ਪੌਪ-ਅੱਪ ਖੁੱਲੇਗਾ, ਇਹ ਕਮਾਂਡ – %temp% ਦਿਓ ਅਤੇ ਓਕੇ ਬਟਨ ਦਬਾਓ। ਤੁਹਾਨੂੰ ਹੁਣ ਇੱਕ ਅਸਥਾਈ ਫੋਲਡਰ ‘ਚ ਲਿਜਾਇਆ ਜਾਵੇਗਾ। ਇਸ ਤੋਂ ਬਾਅਦ, ਇੱਥੇ ਦਿਖਾਈ ਦੇਣ ਵਾਲੀਆਂ ਸਾਰੀਆਂ ਫਾਈਲਾਂ ਨੂੰ ਡਿਲੀਟ ਕਰੋ। ਅਜਿਹਾ ਕਰਨ ਨਾਲ ਤੁਹਾਡਾ ਲੈਪਟਾਪ ਤੇਜ਼ ਹੋ ਜਾਵੇਗਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.