Saturday, October 19, 2024
More

    Latest Posts

    ਯਸ਼ਸਵੀ ਜੈਸਵਾਲ ਨੇ ਦੋਹਰਾ ਸੈਂਕੜਾ ਲਾ ਕੇ ਪਲਟਿਆ 31 ਸਾਲ ਦਾ ਇਤਿਹਾਸ | ActionPunjab


    Yashaswi Jaiswal: ਭਾਰਤੀ ਕ੍ਰਿਕਟ ਟੀਮ (Indian Cricket Team) ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੀ ਇਸ ਸਮੇਂ ਹਰ ਪਾਸੇ ਚਰਚਾ ਹੋ ਰਹੀ ਹੈ। ਟੀਮ ਇੰਡੀਆ (Team India) ਦਾ ਇਹ ਸਟਾਰ ਹਰ ਪਾਸੇ ਆਪਣੀ ਚਮਕ ਫੈਲਾ ਰਿਹਾ ਹੈ। 22 ਸਾਲਾ ਭਾਰਤੀ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਆਪਣੇ ਟੈਸਟ ਕਰੀਅਰ ਦੀ ਸਿਰਫ਼ 10ਵੀਂ ਪਾਰੀ ‘ਚ ਦੋਹਰਾ ਸੈਂਕੜਾ ਲਗਾਇਆ। ਪਹਿਲੇ ਦਿਨ ਦੀ ਖੇਡ ‘ਚ ਉਸ ਨੇ 89 ਗੇਂਦਾਂ ‘ਤੇ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਅਰਧ ਸੈਂਕੜਾ ਜੜਿਆ ਅਤੇ ਫਿਰ 151ਵੀਂ ਗੇਂਦ ‘ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। 150 ਦੌੜਾਂ ਤੱਕ ਪਹੁੰਚਣ ਲਈ ਯਸ਼ਸਵੀ ਨੇ 224 ਗੇਂਦਾਂ ਦਾ ਸਾਹਮਣਾ ਕੀਤਾ ਅਤੇ 16 ਚੌਕੇ ਅਤੇ 4 ਛੱਕੇ ਲਗਾਏ। 277 ਗੇਂਦਾਂ ‘ਤੇ 18 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਇਸ ਨੌਜਵਾਨ ਸਲਾਮੀ ਬੱਲੇਬਾਜ਼ ਨੇ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ।

    ਦੱਸ ਦਈਏ ਕਿ ਯਸ਼ਸਵੀ ਜੈਸਵਾਲ ਨੇ ਪਿਛਲੇ ਸਾਲ ਜੁਲਾਈ ‘ਚ ਵੈਸਟਇੰਡੀਜ਼ ਖਿਲਾਫ ਆਪਣਾ ਟੈਸਟ ਡੈਬਿਊ ਕਰਦੇ ਹੋਏ 171 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਦੋਂ ਉਸ ਨੇ 387 ਗੇਂਦਾਂ ਦਾ ਸਾਹਮਣਾ ਕਰਦੇ ਹੋਏ 16 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਇਹ ਯਾਦਗਾਰ ਪਾਰੀ ਖੇਡੀ ਸੀ। ਯਸ਼ਸਵੀ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ ਵੀ ਅਰਧ ਸੈਂਕੜਾ ਲਗਾਇਆ ਸੀ।

    ਦੋਹਰਾ ਸੈਂਕੜੇ ਜੜਨ ਵਾਲਾ ਤੀਜਾ ਭਾਰਤੀ ਬਣਿਆ

    ਯਸ਼ਸਵੀ 23 ਸਾਲ ਦੀ ਉਮਰ ਤੋਂ ਪਹਿਲਾਂ ਟੈਸਟ ਵਿੱਚ ਦੋਹਰਾ ਸੈਂਕੜਾ ਲਗਾ ਕੇ ਰਿਕਾਰਡ ਤੋੜ ਪਾਰੀ ਦਾ ਪ੍ਰਦਰਸ਼ਨ ਕਰਨ ਵਾਲੇ ਤੀਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਸੁਨੀਲ ਗਾਵਸਕਰ ਨੇ ਪਹਿਲੀ ਵਾਰ ਸਾਲ 1971 ਵਿੱਚ 21 ਸਾਲ 283 ਦਿਨਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਇਸ ਤੋਂ ਬਾਅਦ ਵਿਨੋਦ ਕਾਂਬਲੀ (Vinod Kambli) ਨੇ 21 ਸਾਲ ਦੀ ਉਮਰ ਵਿੱਚ 20 ਦਿਨਾਂ ਦੇ ਅੰਦਰ ਇੱਕ ਵਾਰ ਨਹੀਂ ਸਗੋਂ ਦੋ ਵਾਰ ਦੋਹਰਾ ਸੈਂਕੜਾ ਲਗਾਇਆ। 1993 ਵਿੱਚ ਆਪਣਾ ਪਹਿਲਾ ਸੈਂਕੜਾ ਜੜਦਿਆਂ ਉਸ ਨੇ 21 ਸਾਲ 35 ਦਿਨਾਂ ਵਿੱਚ 224 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ 20 ਦਿਨਾਂ ਬਾਅਦ ਕਾਂਬਲੀ ਨੇ ਇਕ ਵਾਰ ਫਿਰ 227 ਦੌੜਾਂ ਬਣਾਈਆਂ। ਹੁਣ ਜੈਸਵਾਲ 31 ਸਾਲਾਂ ਦੇ ਇਤਿਹਾਸ ਵਿੱਚ 23 ਸਾਲ ਤੋਂ ਪਹਿਲਾਂ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ।

    ਬਾਬਰ ਆਜ਼ਮ ਅਜੇ ਤੱਕ ਨਹੀਂ ਕਰ ਸਕੇ ਜੈਸਵਾਲ ਵਾਲਾ ਕੰਮ

    ਜੋ ਕੰਮ ਯਸ਼ਸਵੀ ਜੈਸਵਾਲ ਨੇ ਸਿਰਫ 6 ਟੈਸਟ ਮੈਚ ਖੇਡਣ ਤੋਂ ਬਾਅਦ 10ਵੀਂ ਪਾਰੀ ‘ਚ ਕਰ ਦਿਖਾਇਆ, ਉਹ ਕੰਮ ਪਾਕਿਸਤਾਨ ਦਾ ਸੁਪਰਸਟਾਰ ਬੱਲੇਬਾਜ਼ ਬਾਬਰ ਆਜ਼ਮ 50 ਤੋਂ ਜ਼ਿਆਦਾ ਟੈਸਟ ਮੈਚ ਖੇਡਣ ਤੋਂ ਬਾਅਦ ਵੀ ਨਹੀਂ ਕਰ ਸਕਿਆ ਹੈ। ਇਸ ਪਾਕਿਸਤਾਨੀ ਖਿਡਾਰੀ ਨੇ ਹੁਣ ਤੱਕ 52 ਟੈਸਟ ਮੈਚਾਂ ‘ਚ 94 ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਹੈ ਅਤੇ ਉਸ ਦੀ ਸਭ ਤੋਂ ਵੱਡੀ ਪਾਰੀ 196 ਦੌੜਾਂ ਰਹੀ ਹੈ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.