Saturday, September 21, 2024
More

    Latest Posts

    ਪਿੰਡ ਢੇਰ ‘ਚ ਪਾਣੀ ਵਾਲੀ ਟੈਂਕੀ ‘ਤੇ ਚੜ੍ਹੇ ਡੀਪੀਈ ਅਧਿਆਪਕ, ਦੇਖੋ ਵੀਡੀਓ | Action Punjab


    ਪੀਟੀਸੀ ਡੈਸਕ ਨਿਊਜ਼: ਪੰਜਾਬ ਸਰਕਾਰ (Punjab Government) ਵੱਲੋਂ ਮੰਗਾਂ ਪੂਰੀ ਨਾ ਕਰਨ ਦੇ ਖਿਲਾਫ਼ ਐਤਵਾਰ ਡੀਪੀਆਈ ਅਧਿਆਪਕਾਂ ਵੱਲੋਂ ਰੋਸ ਤਿੱਖਾ ਕਰਦੇ ਹੋਏ ਪਾਣੀ ਵਾਲੀ ਟੈਂਕੀ (Water Tank) ‘ਤੇ ਚੜ੍ਹ ਕੇ ਹੰਗਾਮਾ ਕੀਤਾ ਜਾ ਰਿਹਾ ਹੈ। ਪਿੰਡ ਢੇਰ ‘ਤੇ ਹੇਠਾਂ ਪੰਜਾਬ ਸਰਕਾਰ (Punjab Government) ਵਿਰੁੱਧ ਵਾਅਦਾਖਿਲਾਫ਼ੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਾਥੀ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੀ ਮੰਗ ਵੱਲ ਗੌਰ ਨਹੀਂ ਕਰ ਰਹੀ, ਜਿਸ ਕਾਰਨ ਇਹ ਕਦਮ ਚੁੱਕਣਾ ਪਿਆ ਹੈ।

    ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ 168 ਡੀਪੀਈ ਯੂਨੀਅਨ (DPE Teacher) ਦੇ ਕੁਝ ਸਾਥੀ ਪਾਣੀ ਵਾਲੀ ਟੈਂਕੀ ‘ਤੇ ਚੜ ਗਏ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਨਿਯੁਕਤੀ ਪੱਤਰ ਅਤੇ ਸਟੇਸ਼ਨ ਅਲਾਟਮੈਂਟ ਦੇ ਪੱਤਰ ਮਿਲ ਚੁੱਕੇ ਸਨ, ਜਿਸ ਤੋਂ ਬਾਅਦ 23 ਅਗਸਤ 2023 ਨੂੰ ਕੇਸ ਲੱਗਦਾ ਹੈ ਅਤੇ 26 ਅਗਸਤ 2023 ਨੂੰ ਜੁਆਇਨਿੰਗ ਲੈਟਰ ਵੀ ਦਿੱਤੇ ਗਏ ਹਨ। ਧਰਨਕਾਰੀਆਂ ਨੇ ਦੱਸਿਆ ਕਿ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਇਸ ਵਿੱਚ ਉਨ੍ਹਾਂ ਨੂੰ 30 /08/2023 ਨੂੰ ਸਟੇਸ਼ਨ ਅਲਾਟਮੈਂਟ ਵੀ ਕੀਤੀ ਗਈ ਅਤੇ ਜੁਆਇਨਿੰਗ ਪੱਤਰ ਵੀ ਦਿੱਤੇ ਗਏ, ਪਰ ਇਸ ਉਪਰੰਤ 2/9/2023 ਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗਲਤੀ ਕਾਰਨ ਹਾਈਕੋਰਟ ਦੇ ਹੁਕਮਾਂ ਪਿੱਛੋਂ ਸਟੇਅ ਹੋ ਜਾਂਦੀ ਹੈ, ਕਿਉਂਕਿ ਸਰਕਾਰ ਵੱਲੋਂ ਐਡਵਰਟਾਈਜਮੈਂਟ ਵਿੱਚ ਪੀਐਸ ਟੈਟ ਦੀ ਸ਼ਰਤ ਰੱਖੀ ਗਈ ਸੀ।

    ਉਨ੍ਹਾਂ ਕਿਹਾ ਕਿ ਫਿਜੀਕਲ ਐਜੂਕੇਸ਼ਨ ਦਾ ਐਡਬੋਟਾਈਜਮੈਂਟ ਤੋਂ ਪਹਿਲਾਂ ਕਦੇ ਵੀ ਟੈਟ ਨਹੀਂ ਹੋਇਆ। ਹਾਲਾਂਕਿ ਕੁਝ ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਕੋਲ ਕੋਲ ਸੋਸ਼ਲ ਸਾਇੰਸ ਦਾ ਟੈਟ ਹੈ ਅਤੇ ਉਹ ਖੁਦ ਨੂੰ ਸੋਸ਼ਲ ਸਾਇੰਸ ਦਾ ਟੈਟ ਸ਼ੋ ਕਰਕੇ ਯੋਗ ਦੱਸ ਰਹੇ ਹਨ। ਜਦਕਿ ਫਿਜੀਕਲ ਐਜੂਕੇਸ਼ਨ ਵਿਸ਼ੇ ‘ਤੇ ਸੋਸ਼ਲ ਸਾਇੰਸ ਦਾ ਟੈਟ ਯੋਗ ਨਹੀਂ ਹੁੰਦਾ, ਜਿਸ ਕਰਕੇ ਸਟੇਅ ‘ਚ ਗਲਤੀ ਹੋਈ ਹੈ। ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮੁੜ ਕੇਸ ਲਾਵੇ ਅਤੇ ਉਨ੍ਹਾਂ ਨੂੰ ਬਣਦਾ ਹੱਕ ਦਿਵਾਏ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.