Saturday, September 21, 2024
More

    Latest Posts

    ਗਿਆਨ ਸਿੰਘ ਦੀ ਮੌਤ ‘ਤੇ ਪਰਿਵਾਰ ਨੇ ਕਿਹਾ, ਸਾਨੂੰ ਸਾਡੇ ਬਜ਼ੁਰਗ ‘ਤੇ ਮਾਣ ਹੈ, ਲੋੜ ਪਈ ਤਾਂ ਅਸੀਂ ਵੀ ਸ਼ਹੀਦੀ ਦੇਵਾਂਗੇ | Action Punjab


    ਪੀਟੀਸੀ ਨਿਊਜ਼ ਡੈਸਕ: ਹਰਿਆਣਾ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੁੱਕਰਵਾਰ ਨੂੰ ਚੌਥਾ ਦਿਨ ਹੋ ਗਿਆ ਹੈ। ਅੱਜ ਅੰਦੋਲਨ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਕਿਸਾਨ ਅੰਦੋਲਨ ‘ਚ 63 ਸਾਲਾ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਗਿਆਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ।

    ਜਥੇਬੰਦੀ ਨੇ ਐਲਾਨਿਆ ਪਹਿਲਾ ਸ਼ਹੀਦ

    ਜਾਣਕਾਰੀ ਅਨੁਸਾਰ ਕਿਸਾਨ ਗਿਆਨ ਸਿੰਘ, ਗੁਰਦਾਸਪੁਰ ਦੇ ਪਿੰਡ ਚਾਚੋਕੀ ਥਾਣਾ ਘੁਮਾਣ ਦਾ ਵਸਨੀਕ ਸੀ। ਕਿਸਾਨ ਜਥੇਬੰਦੀਆਂ ਵੱਲੋਂ ਗਿਆਨ ਸਿੰਘ ਨੂੰ ਅੰਦੋਲਨ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਹੈ। ਗਿਆਨ ਸਿੰਘ ਅੰਦੋਲਨ ਦੇ ਪਹਿਲੇ ਦਿਨ 11 ਫਰਵਰੀ ਤੋਂ ਹੀ ਕਿਸਾਨਾਂ ਨਾਲ ਦਿੱਲੀ ਚਲੋ ਕੂਚ ‘ਤੇ ਨਾਲ ਸੀ ਅਤੇ ਡੱਟਵਾਂ ਸਾਥ ਦੇ ਰਿਹਾ ਸੀ।

    ਦੱਸ ਦਈਏ ਕਿ ਐਮਐਸਪੀ ਸਮੇਤ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਚਲੋ ਦਾ ਸੱਦਾ ਦਿੱਤਾ ਹੋਇਆ ਹੈ, ਪਰ ਹਰਿਆਣਾ ਵਿਚੋਂ ਸ਼ੰਭੂ ਬਾਰਡਰ ਤੋਂ ਸਰਕਾਰ ਵੱਲੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੀ ਮੰਗਾਂ ਸਬੰਧੀ ਕੇਂਦਰ ਸਰਕਾਰ ਨਾਲ 3 ਵਾਰ ਮੀਟਿੰਗ ਵੀ ਹੋ ਚੁੱਕੀ ਹੈ, ਪਰ ਅਜੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਹੈ। ਨਤੀਜੇ ਵੱਜੋਂ ਕਿਸਾਨਾਂ ਵਿੱਚ ਭਰਵਾਂ ਰੋਸ ਪਾਇਆ ਜਾ ਰਿਹਾ ਹੈ।

    ਪੁਲਿਸ ਵੱਲੋਂ ਦਿੱਲੀ ਵੱਧ ਰਹੇ ਕਿਸਾਨਾਂ ‘ਤੇ ਇਨ੍ਹਾਂ ਕਿਸਾਨਾਂ ‘ਤੇ ਤਿੰਨ ਦਿਨਾਂ ਤੋਂ ਹੰਝੂ ਗੈਸ ‘ਤੇ ਗੋਲੇ ਛੱਡੇ ਜਾ ਰਹੇ ਹਨ, ਜਿਸ ਦੌਰਾਨ ਕਈ ਕਿਸਾਨ ਫੱਟੜ ਹੋਏ ਹਨ। ਇਨ੍ਹਾਂ ਵਿਚੋਂ ਗਿਆਨ ਸਿੰਘ ਵੀ ਇੱਕ ਸੀ, ਜਿਸ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਪਰ ਵੀਰਵਾਰ ਰਾਤ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।

    ਕਿਸਾਨੀ ਸੰਘਰਸ਼ਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ ਗਿਆਨ ਸਿੰਘ

    ਗਿਆਨ ਸਿੰਘ ਦੀ ਮੌਤ ਨਾਲ ਜੱਦੀ ਪਿੰਡ ‘ਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਗਿਆਨ ਸਿੰਘ ਪਹਿਲਾਂ ਵੀ ਕਿਸਾਨੀ ਸੰਘਰਸ਼ਾਂ (farmer protests news) ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗਿਆਨੀ ਸਿੰਘ ਦੀ ਮੌਤ ‘ਤੇ ਮਾਣ ਹੈ ਕਿ ਉਹ ਕਿਸਾਨੀ ਅੰਦੋਲਨ ਵਿੱਚ ਸ਼ਹੀਦੀ ਜਾਮ ਪੀ ਗਏ ਅਤੇ ਜੇਕਰ ਮੰਗਾਂ ਨੂੰ ਲੈ ਕੇ ਹੋਰ ਸ਼ਹੀਦੀਆਂ ਦੀ ਲੋੜ ਪਈ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ। ਕਿਸਾਨੀ ਅੰਦੋਲਨ ‘ਚ ਲੋੜ ਪੈਣ ‘ਤੇ ਉਹ ਵੀ ਵੱਧ ਚੜ੍ਹ ਕੇ ਹਿੱਸਾ ਪਾਉਣਗੇ।

    ਭਤੀਜੇ ਕਸ਼ਮੀਰ ਸਿੰਘ ਅਤੇ ਕਸ਼ਮੀਰ ਸਿੰਘ ਦੀ ਪਤਨੀ ਲਖਬੀਰ ਕੌਰ ਨੇ ਦੱਸਿਆ ਕਿ ਗਿਆਨ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਹੈ ਅਤੇ ਪਤਨੀ ਦੀ ਵੀ ਮੌਤ ਹੋ ਚੁਕੀ ਹੈ ਅਤੇ ਸ਼ੁਰੂ ਤੋਂ ਹੀ ਉਹ ਉਨ੍ਹਾਂ ਨਾਲ ਰਹਿੰਦੇ ਸਨ, ਜਦਕਿ ਉਨ੍ਹਾਂ ਦਾ ਪਰਿਵਾਰ ਇਕ ਛੋਟਾ ਕਿਸਾਨੀ ਪਰਿਵਾਰ ਹੈ ਅਤੇ ਮਹਿਜ ਇਕ ਏਕੜ ਖੇਤੀਬਾੜੀ ਜ਼ਮੀਨ ਹੈ।

    ਕਸ਼ਮੀਰ ਸਿੰਘ ਦਾ ਕਹਿਣਾ ਹੈ ਉਹ ਸਕੂਲ ਬਸ ਦੀ ਡਰਾਈਵਰੀ ਕਰਦਾ ਹੈ, ਜਦਕਿ ਖੇਤੀ ਦਾ ਕੰਮ ਉਨ੍ਹਾਂ ਦੇ ਚਾਚਾ ਗਿਆਨ ਸਿੰਘ ਹੀ ਦੇਖਦੇ ਸਨ ਅਤੇ ਉਨ੍ਹਾਂ ਦੇ ਸਿਰ ‘ਤੇ 3 ਲੱਖ ਦਾ ਕਰਜ਼ ਵੀ ਉਸੇ ਜਮੀਨ ‘ਤੇ ਹੈ। ਉਸ ਨੇ ਦੱਸਿਆ ਕਿ ਗਿਆਨ ਸਿੰਘ ਲੰਬੇ ਸਮੇ ਤੋਂ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਨਾਲ ਜੁੜੇ ਸਨ ਅਤੇ ਪਿਛਲੇ ਕਿਸਾਨੀ ਅੰਦੋਲਨ ‘ਚ ਵੀ ਉਹ ਦਿੱਲੀ ਰਹੇ ਅਤੇ ਅਕਸਰ ਹਰ ਧਰਨੇ ਤੇ ਮੋਰਚੇ ‘ਚ ਸ਼ਾਮਿਲ ਹੁੰਦੇ ਸਨ। ਇਸ ਵਾਰ ਵੀ ਜਦ ਉਹ ਗਏ ਸੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੰਗਾਂ ਪੂਰੀਆਂ ਕਰਵਾ ਕੇ ਹੀ ਆਵਾਂਗੇ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਡਾ. ਦਰਸ਼ਪਾਲ ਵਲੋਂ ਵੀ ਫੋਨ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.