Saturday, October 19, 2024
More

    Latest Posts

    ਆਪਣੇ ਕ੍ਰੈਡਿਟ ਸਕੋਰ ਨੂੰ ਤੇਜ਼ੀ ਨਾਲ ਵਧਾਉਣ ਲਈ ਅਪਣਾਓ ਇਹ ਤਰੀਕੇ, ਮਿਲੇਗਾ ਫਾਇਦਾ | Action Punjab


    How to Improve Credit Score Quickly: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਹਰ ਕਿਸੇ ਨੂੰ ਪੈਸਿਆਂ ਦੀ ਲੋੜ ਹੁੰਦੀ ਹੈ ਜਿਸ ਕਾਰਨ ਉਹ ਕਰਜਾ ਲੈਂਦਾ ਹੈ। ਦਸ ਦਈਏ ਕਿ ਜੇਕਰ ਤੁਹਾਡਾ ਕ੍ਰੈਡਿਟ ਸਕੋਰ ਚੰਗਾ ਹੈ ਤਾਂ ਹੀ ਤੁਹਾਨੂੰ ਆਸਾਨੀ ਨਾਲ ਲੋਨ ਮਿਲ ਜਾਵੇਗਾ। ਪਰ ਅਜਿਹੇ ਜੇਕਰ ਤੁਹਾਡਾ ਕ੍ਰੈਡਿਟ ਸਕੋਰ ਖ਼ਰਾਬ ਹੈ ਤਾਂ ਬੈਂਕ ਤੁਹਾਡੀ ਲੋਨ ਐਪਲੀਕੇਸ਼ਨ ਨੂੰ ਰੱਦ ਵੀ ਕਰ ਸਕਦਾ ਹੈ। ਤਾਂ ਆਉ ਜਾਣਦੇ ਹਾਂ ਕ੍ਰੈਡਿਟ ਸਕੋਰ ਨੂੰ ਤੇਜ਼ੀ ਨਾਲ ਵਧਾਉਣ ਦੇ ਤਰੀਕੇ

    ਸਮੇਂ ਸਿਰ ਭੁਗਤਾਨ ਕਰੋ:

    ਜੇਕਰ ਤੁਸੀਂ ਆਪਣੇ ਮਾਸਿਕ ਕ੍ਰੈਡਿਟ ਕਾਰਡ ਦੇ ਬਿੱਲਾਂ ਅਤੇ EMIs ਦਾ ਸਮੇਂ ਸਿਰ ਭੁਗਤਾਨ ਕਰਕੇ ਵੀ ਆਪਣੇ ਕ੍ਰੈਡਿਟ ਸਕੋਰ ਨੂੰ ਚੁੰਗਾ ਬਣਾਈ ਰੱਖ ਸਕਦੇ ਹੋ ਕਿਉਂਕਿ ਇਹ ਕ੍ਰੈਡਿਟ ਸਕੋਰ ਦੀ ਗਣਨਾ ‘ਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਜਿਸ ਨਾਲ ਬੈਂਕ ਤੁਹਾਡੀ ਅਰਜ਼ੀ ਨੂੰ ਜਲਦੀ ਚੁਣਦਾ ਹੈ।

    ਕ੍ਰੈਡਿਟ ਉਪਯੋਗਤਾ:

     ਇਸ ਦਾ ਮਤਲਬ ਹੈ ਕਿ ਤੁਸੀਂ ਤੁਹਾਡੇ ਕ੍ਰੈਡਿਟ ਕਾਰਡ ਦੀ ਸੀਮਾ ਦਾ ਕਿੰਨਾ ਪ੍ਰਤੀਸ਼ਤ ਵਰਤਿਆ ਹੈ। ਜੇਕਰ ਤੁਹਾਡੀ ਕ੍ਰੈਡਿਟ ਉਪਯੋਗਤਾ 30 ਪ੍ਰਤੀਸ਼ਤ ਤੋਂ ਵੱਧ ਹੈ, ਤਾਂ ਇਸਦਾ ਤੁਹਾਡੇ ਕ੍ਰੈਡਿਟ ਸਕੋਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।

    ਬਹੁਤ ਸਾਰੇ ਕਰਜ਼ਿਆਂ ਲਈ ਅਰਜ਼ੀ ਨਾ ਦਿਓ: 

    ਦਸ ਦਈਏ ਕਿ ਜੇਕਰ ਤੁਸੀਂ ਬੈਂਕਾਂ ਜਾਂ NBFC ਕੰਪਨੀਆਂ ਤੋਂ ਲੋਨ ਲਈ ਵਾਰ-ਵਾਰ ਅਪਲਾਈ ਕਰਦੇ ਹੋ, ਤਾਂ ਇਸਦਾ ਤੁਹਾਡੇ ਕ੍ਰੈਡਿਟ ਸਕੋਰ ‘ਤੇ ਮਾੜਾ ਅਸਰ ਪਵੇਗਾ। ਕਿਉਂਕਿ ਜਦੋਂ ਵੀ ਤੁਸੀਂ ਲੋਨ ਲਈ ਅਪਲਾਈ ਕਰਦੇ ਹੋ, ਤੁਹਾਡੀ ਕ੍ਰੈਡਿਟ ਰਿਪੋਰਟ ਬੈਂਕ ਦੁਆਰਾ ਜਨਰੇਟ ਕੀਤੀ ਜਾਂਦੀ ਹੈ ਅਤੇ ਜਦੋਂ ਵੀ ਕ੍ਰੈਡਿਟ ਰਿਪੋਰਟ ਜਨਰੇਟ ਹੁੰਦੀ ਹੈ, ਤਾਂ ਤੁਹਾਡਾ ਕ੍ਰੈਡਿਟ ਸਕੋਰ ਕੁਝ ਪੁਆਇੰਟਾਂ ਤੱਕ ਘਟ ਹੁੰਦਾ ਹੈ।

    ਅਸੁਰੱਖਿਅਤ ਕਰਜ਼ਾ ਨਾ ਲਓ: 

    ਤੁਹਾਨੂੰ ਵਾਰ-ਵਾਰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਸੁਰੱਖਿਅਤ ਲੋਨ ਯਾਨੀ ਨਿੱਜੀ ਕਰਜ਼ਾ ਲੈਣ ਤੋਂ ਬਚਣਾ ਚਾਹੀਦਾ ਹੈ। ਜਦੋਂ ਵੀ ਤੁਹਾਡੇ ਕੋਲ ਇੱਕ ਤੋਂ ਵੱਧ ਅਸੁਰੱਖਿਅਤ ਕਰਜ਼ੇ ਹੁੰਦੇ ਹਨ, ਤਾਂ ਬੈਂਕ ਸਮਝਦਾ ਹੈ ਕਿ ਤੁਹਾਡੀ ਵਿੱਤੀ ਹਾਲਤ ਠੀਕ ਨਹੀਂ ਹੈ। ਜਿਸ ਕਾਰਨ ਤੁਹਾਡੇ ਕ੍ਰੈਡਿਟ ਸਕੋਰ ‘ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

    ਇਹ ਵੀ ਪੜ੍ਹੋ: Farmer Protest 2.0: ਪੰਜਾਬ ਦੇ ਸਾਰੇ ਟੋਲ 22 ਫਰਵਰੀ ਤੱਕ ਫਰੀ ਰੱਖਣ ਦਾ ਐਲਾਨ, SKM ਨੇ ਮੀਟਿੰਗ ‘ਚ ਲਿਆ ਫੈਸਲਾ


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.