Saturday, September 21, 2024
More

    Latest Posts

    ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਵਿਖ਼ੇ ਖੂਨ ਦਾਨ ਅਤੇ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ | ActionPunjab


    ਸਮਾਜਿਕ ਸੰਸਥਾ ਖਾਲਸਾ ਸਰਬਤ ਸੇਵਾ ਵੱਲੋਂ ਗੁਰੂ ਹਰਿ ਰਾਏ ਸਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਤੇ 21 ਅਤੇ 22 ਫਰਵਰੀ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਖੂਨ ਦਾਨ ਕੈਂਪ ਅਤੇ ਫਰੀ ਮੈਡੀਕਲ ਚੈਕਅਪ, ਹੋਮੋਓਪੈਥੀ, ਆਯੁਰਦੇਵੈਦਿਕ ਕੈਂਪ ਲਗਾਏ ਗਏ। ਇਸ ਦੋ ਦਿਨਾਂ ਕੈੰਪ ਵਿੱਚ 268 ਤੋਂ ਵੱਧ ਸੰਗਤਾਂ ਨੇ ਖੂਨ ਦਾਨ ਕੀਤਾ ਅਤੇ ਹਜਾਰਾਂ ਸੰਗਤਾਂ ਨੇ ਫ੍ਰੀ ਚੇਕਅੱਪ ਕਰਵਾਇਆ।

    publive-image
    ਖਾਲਸਾ ਸਰਬਤ ਸੇਵਾ ਦੇ ਸੇਵਾਦਾਰ ਸਤਿਵੰਦਰ ਸਿੰਘ ਮਲ੍ਹੀ,  ਜਗਦੀਪ ਸਿੰਘ, ਨਸੀਬ ਸਿੰਘ ਸੰਧੂ, ਜਸਿਵੰਦਰ ਸਿੰਘ, ਨਿਰਪਿੰਦਰ ਸਿੰਘ,  ਸਿੰਘ, ਧਰਮਿੰਦਰ ਸਿੰਘ, ਗੋਪਾਲ ਸਰਮਾ, ਸਤਿੰਦਰ ਸਿੰਘ, ਇਕਬਾਲ ਸਿੰਘ, ਜਤਿੰਦਰ ਸਿੰਘ, ਨਵਜੋਤ ਸਿੰਘ, ਸੂਰਜ ਸਿੰਘ, ਮੰਨੀ ਸਿੰਘ, ਜਰਨੈਲ ਸਿੰਘ ਅਤੇ ਹੋਰ 60 ਤੋਂ ਵੱਧ ਮੈਂਬਰ ਹਾਜ਼ਰ ਸਨ।

    publive-image

     ਸਤਵਿੰਦਰ ਸਿੰਘ ਨੇ ਦਸਿਆ ਕੀ ਖਾਲਸਾ ਸਰਬਤ ਸੇਵਾ ਪਿਛਲੇ 8 ਸਾਲ਼ਾ ਤੋਂ ਚੰਗੀਗੜ, ਮੋਹਾਲੀ, ਪੰਚਕੂਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਵੇਂ ਕਿ ਸੈਕਟਰ 32 ਹਸਪਤਾਲ ਵਿੱਚ ਮਰੀਜਾ ਲਈ ਲੰਗਰ ਦੀ ਸੇਵਾ, ਗਰੀਬ ਲੜਕੀਆਂ ਦੇ ਵਿਆਹ ਦੀ ਸੇਵਾ, ਲੋੜਵੰਦ ਮਰੀਜਾਂ ਦੇ ਇਲਾਜ ਦੀ ਸੇਵਾ, ਗਰੀਬ ਬਚਿਆਂ ਦੀ ਪੜਾਈ ਵਿੱਚ ਆਰਥਿਕ ਮਦੱਦ, ਖੇਡਾਂ ਨੂੰ ਪਰਫੁਲਿੱਤ ਕਰਨ ਲਈ ਸਲਾਨਾ ਕਬੱਡੀ ਕੱਪ, ਖੇਡ ਗਰਾਉਂਡਾ ਦੀ ਸੇਵਾ, ਫਰੀ ਡਿਸਪੈਂਸਰੀ ਅਤੇ ਖਾਲਸਾ ਸਰਬੱਤ ਸੇਵਾ ਵੱਲੋਂ ਸਰਦੀ ਵਿੱਚ ਹਰ ਸਾਲ 1000 -2000 ਗਰਮ ਕੰਬਲਾਂ ਦੀ ਸੇਵਾ ਕੀਤੀ ਜਾਦੀ ਹੈ।publive-image 

    ਖਾਲਸਾ ਸਰਬੱਤ ਸੇਵਾ ਵੈਲਫ਼ੇਅਰ ਕਮੇਟੀ ਵੱਲੋ, ਗੁਰੂ ਹਰਿ ਰਾਏ ਸਹਿਬ ਜੀ ਦੇ ਗੁਰਪੁਰਬ ਵਾਲੇ ਦਿਨ ਗੁਰੂਘਰ ਲਈ ਲੱਖਾਂ ਦੀ ਲਾਗਤ ਵਾਲੀ ਸਬਮੇਰਸੀਬਲ 25 hp ਦੀ ਮੋਟਰ ਭੇਟ ਕੀਤੀ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.