UP Blast News: ਉਤਰ ਪ੍ਰਦੇਸ਼ ਦੇ ਕੌਸ਼ੰਬੀ (Kaushambi) ਜ਼ਿਲ੍ਹੇ ‘ਚ ਇੱਕ ਪਟਾਕਾ ਫੈਕਟਰੀ ‘ਚ ਧਮਾਕਾ (Firecracker factory) ਹੋਣ ਦੀ ਖ਼ਬਰ ਹੈ। ਧਮਾਕੇ ਵਿੱਚ ਲਗਭਗ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਜ਼ਿਲ੍ਹੇ ਦੇ ਭਰਵਾਰੀ ਕਸਬੇ ਵਿੱਚ ‘ਚ ਵਾਪਰੀ, ਜਿਥੇ ਫੈਕਟਰੀ ਸਥਿਤ ਹੈ। ਮੌਕੇ ‘ਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਪਹੁੰਚੀਆਂ ਹਨ ਅਤੇ 10 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਪਟਾਕਾ ਫੈਕਟਰੀ ‘ਚ ਪਟਾਕਿਆਂ ਦੀ ਗੂੰਜ ਸੁਣਾਈ ਦੇ ਰਹੀ ਹੈ। ਚਾਰ ਲੋਕਾਂ ਦੀ ਮੌਤ ਬਾਰੇ ਐਸਪੀ ਨੇ ਖੁਦ ਪੁਸ਼ਟੀ ਕੀਤੀ ਹੈ।
Four killed in explosion at firecracker factory in UP’s Kaushambi
Read @ANI Story | https://t.co/bM7XBItdtT#UttarPradesh #Kaushambi #Fire pic.twitter.com/ichy7UHSUc
— ANI Digital (@ani_digital) February 25, 2024
ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਜੇ ਵੀ 8 ਲੋਕ ਫੈਕਟਰੀ ਦੇ ਮਲਬੇ ‘ਚ ਦੱਬੇ ਹੋਏ ਹਨ। ਐਸਪੀ ਬ੍ਰਿਜੇਸ਼ ਸ਼੍ਰੀਵਾਸਤਵ ਸਮੇਤ ਕਈ ਥਾਣਿਆਂ ਦੀ ਫੋਰਸ ਘਟਨਾ (UP News) ਵਾਲੀ ਥਾਂ ‘ਤੇ ਮੌਜੂਦ ਹੈ। ਸਥਾਨਕ ਲੋਕਾਂ ਮੁਤਾਬਕ ਫੈਕਟਰੀ ‘ਚ ਧਮਾਕਾ ਇੰਨਾ ਭਿਆਨਕ ਸੀ ਕਿ ਪਟਾਕਿਆਂ ਦੇ ਟੁਕੜੇ ਕਈ ਕਿਲੋਮੀਟਰ ਦੂਰ ਤੱਕ ਉੱਡ ਗਏ। ਪਟਾਕਿਆਂ ਦੀ ਫੈਕਟਰੀ ਪ੍ਰਯਾਗਰਾਜ-ਕਾਨਪੁਰ ਹਾਈਵੇ ਦੇ ਨੇੜੇ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਫੈਕਟਰੀ ਕੌਸ਼ਲ ਅਲੀ ਨਾਮਕ ਵਿਅਕਤੀ ਦੀ ਦੱਸੀ ਜਾਂਦੀ ਹੈ।
ਮੌਕੇ ‘ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਬਚਾਅ ਕਾਰਜਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।