Friday, October 18, 2024
More

    Latest Posts

    ਜੇਕਰ ਤੁਸੀਂ ਵੀ ਸਾਰਾ ਦਿਨ ਲੈਪਟਾਪ ‘ਤੇ ਕਰਦੇ ਹੋ ਕੰਮ ਤਾਂ ਇਸ ਸਟੈਂਡ ਦੀ ਕਰੋ ਵਰਤੋਂ, ਮਿਲਣਗੇ ਇਹ ਲਾਭ | Action Punjab


    Laptop Stand Benefits: ਲੈੱਪਟਾਪ ਸਟੈਂਡ ਇੱਕ ਤਰ੍ਹਾਂ ਦੀ ਐਕਸੈਸਰੀ ਹੈ ਜੋ ਤੁਹਾਡੇ ਲੈਪਟਾਪ ਨੂੰ ਉੱਚਾਈ ‘ਤੇ ਰੱਖਣ ‘ਚ ਮਦਦ ਕਰਦਾ ਹੈ। ਇਨ੍ਹਾਂ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲਤ ਮੁਤਾਬਕ ਐਡਜਸਟ ਕਰ ਸਕਦੇ ਹੋ। 

    ਦੱਸ ਦਈਏ ਕਿ ਇਸ ਦੀ ਵਰਤੋਂ ਕਰਨ ਦੇ ਕਈ ਫਾਇਦੇ ਹੁੰਦੇ ਹਨ। ਇਹ ਨਾ ਸਿਰਫ਼ ਤੁਹਾਡੇ ਕੰਮ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੇ ਹਨ ਬਲਕਿ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਦਿਨ ਦਾ ਜ਼ਿਆਦਾਤਰ ਸਮਾਂ ਲੈਪਟਾਪ ‘ਤੇ ਕੰਮ ਕਰਦੇ ਹੋ ਤਾਂ ਤੁਸੀਂ ਸਟੈਂਡ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਲੈਪਟਾਪ ਸਟੈਂਡ ਦੀ ਵਰਤੋਂ ਦੇ ਫਾਇਦੇ..

    ਦਰਦ ਤੋਂ ਰਾਹਤ ਦਵਾਉਣ ‘ਚ ਮਦਦਗਾਰ :  

    ਜੇਕਰ ਤੁਹਾਨੂੰ ਲੈਪਟਾਪ ‘ਤੇ ਕੰਮ ਕਰਦੇ ਸਮੇਂ ਗਰਦਨ ਅਤੇ ਪਿੱਠ ‘ਚ ਦਰਦ ਹੁੰਦਾ ਹੈ ਤਾਂ ਤੁਹਾਨੂੰ ਲੈਪਟਾਪ ਸਟੈਂਡ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਲੈਪਟਾਪ ਤੁਹਾਡੇ ਸਿਰ ਦੇ ਸਾਹਮਣੇ ਆ ਜਾਵੇਗਾ। ਜਿਸ ਨਾਲ ਤੁਹਾਨੂੰ ਆਪਣੀ ਗਰਦਨ ਅਤੇ ਪਿੱਠ ਨੂੰ ਮੋੜਨ ਦੀ ਲੋੜ ਨਹੀਂ ਪਵੇਗੀ। 

    ਲੈੱਪਟਾਪ ਠੰਢਾ ਰੱਖਣ ਲਈ ਫਾਇਦੇਮੰਦ : 

    ਤੁਸੀਂ ਆਪਣੇ ਲੈਪਟਾਪ ਨੂੰ ਠੰਢਾ ਰੱਖਣ ਲਈ ਵੀ ਲੈੱਪਟਾਪ ਸਟੈਂਡ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ ਦੀ ਵਰਤੋਂ ਤੁਹਾਡੇ ਲੈਪਟਾਪ ਦੀ ਹੇਠਲੀ ਹਵਾ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ‘ਚ ਮਦਦ ਕਰੇਗੀ ਅਤੇ ਇਸ ਨੂੰ ਜ਼ਿਆਦਾ ਗਰਮ ਹੋਣ ਤੋਂ ਰੋਕੇਗੀ। 

    ਵਧੀਆ ਸਥਿਤੀ : 

    ਇਸ ਦੀ ਵਰਤੋਂ ਕਰਨ ਨਾਲ ਤੁਹਾਡੀ ਸਥਿਤੀ ਸਹੀ ਰਹਿੰਦੀ ਹੈ। ਜਿਸ ਨਾਲ ਤੁਸੀਂ ਆਪਣੇ ਕੰਮ ‘ਤੇ ਜ਼ਿਆਦਾ ਧਿਆਨ ਦੇਣ ਦੇ ਯੋਗ ਹੋਵੋਗੇ ਅਤੇ ਤੁਹਾਨੂੰ ਵਧੀਆ ਨਤੀਜੇ ਮਿਲਣਗੇ। 

    ਪੋਰਟੇਬਿਲਿਟੀ :  

    ਲੈਪਟਾਪ ਸਟੈਂਡ ਪੋਰਟੇਬਲ ਹੁੰਦੇ ਹਨ। ਜਿਸ ਕਾਰਨ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਕੀਤੇ ਵੀ ਲੈ ਜਾ ਸਕਦੇ ਹੋ। ਦੱਸ ਦਈਏ ਕਿ ਤੁਸੀਂ ਇਨ੍ਹਾਂ ਦੀ ਵਰਤੋਂ ਘਰ, ਦਫਤਰ ਜਾਂ ਕੌਫੀ ਸ਼ਾਪ ‘ਤੇ ਵੀ ਕਰ ਸਕਦੇ ਹੋ। 

    ਭਾਰ : 

    ਦੱਸ ਦਈਏ ਕਿ ਲੈਪਟਾਪ ਸਟੈਂਡ ਭਾਰ ‘ਚ ਬਹੁਤ ਹਲਕੇ ਹੁੰਦੇ ਹਨ। ਜਿਸ ਕਾਰਨ ਤੁਸੀਂ ਉਸ ਨੂੰ ਆਪਣੇ ਨਾਲ ਲੈ ਜਾ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਆਪਣੇ ਲੈਪਟਾਪ ਬੈਗ ‘ਚ ਰੱਖ ਸਕਦੇ ਹੋ ਅਤੇ ਆਪਣੇ ਨਾਲ ਲੈ ਜਾ ਸਕਦੇ ਹੋ। 

    ਅੱਖਾਂ ਨੂੰ ਆਰਾਮ ਦਵਾਉਣ ‘ਚ ਮਦਦਗਾਰ :

    ਲੈੱਪਟਾਪ ਸਟੈਂਡ ਦੀ ਮਦਦ ਨਾਲ ਤੁਸੀਂ ਆਪਣੇ ਲੈੱਪਟਾਪ ਨੂੰ ਆਪਣੇ ਤੋਂ ਥੋੜ੍ਹੀ ਦੂਰੀ ‘ਤੇ ਰੱਖ ਸਕਦੇ ਹੋ। ਕਿਉਂਕਿ ਜੇਕਰ ਸਕ੍ਰੀਨ ਤੁਹਾਡੀਆਂ ਅੱਖਾਂ ਤੋਂ ਥੋੜ੍ਹੀ ਦੂਰੀ ‘ਤੇ ਹਨ ਤਾਂ ਤੁਹਾਡੀਆਂ ਅੱਖਾਂ ‘ਤੇ ਜ਼ਿਆਦਾ ਦਬਾਅ ਨਹੀਂ ਹੋਵੇਗਾ ਅਤੇ ਤੁਹਾਡੀ ਨਜ਼ਰ ਵੀ ਚੰਗੀ ਰਹੇਗੀ। ਨਾਲ ਹੀ ਲੈਪਟਾਪ ਸਟੈਂਡ ਤੁਹਾਡੀਆਂ ਅੱਖਾਂ ਨੂੰ ਆਰਾਮ ਦੇਣ ‘ਚ ਮਦਦ ਕਰੇਗਾ।
     
    (ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

    ਇਹ ਵੀ ਪੜ੍ਹੋ: Aadhaar Card Update: 14 ਮਾਰਚ ਤੱਕ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫ਼ਤ ਵਿੱਚ ਕਰੋ ਅੱਪਡੇਟ, ਨਹੀਂ ਤਾਂ ਤੁਹਾਨੂੰ ਦੇਣੇ ਪੈਣਗੇ ਪੈਸੇ..
     


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.