Saturday, September 21, 2024
More

    Latest Posts

    YouTube ਤੋਂ ਕਰਨੀ ਹੈ ਕਮਾਈ ਤਾਂ ਪਹਿਲਾਂ ਬਣਾਓ ਚੈਨਲ, ਜਾਣੋ ਚੈਨਲ ਬਣਾਉਣ ਦਾ ਤਰੀਕਾ | ActionPunjab


    YouTube Channel: ਅੱਜਕਲ੍ਹ ਵੈਸੇ ਤਾਂ ਬਹੁਤੇ ਲੋਕ ਯੂ-ਟਿਊਬ ‘ਤੇ ਚੈਨਲ (How create YouTube channel) ਬਣਾ ਕੇ ਲੱਖਾਂ ਰੁਪਏ ਕਮਾ ਰਹੇ ਹਨ। ਇਸ ਲਈ ਜੇਕਰ ਤੁਸੀ ਵੀ ਯੂਟਿਊਬ ਚੈਨਲ ਬਣਾ ਕੇ ਪੈਸੇ ਕਮਾਉਣ ਦੀ ਸੋਚ ਰਹੇ ਹੋ, ਪਰ ਚੈਨਲ ਬਣਾਉਣਾ ਨਹੀਂ ਆ ਰਿਹਾ, ਤਾਂ ਅਸੀਂ ਤੁਹਾਨੂੰ ਇਥੇ ਇਸ ਬਾਰੇ ਦੱਸਾਂਗੇ। ਯੂਟਿਊਬ ਚੈਨਲ ਬਣਾਉਣ ਦੇ ਨਾਲ ਤੁਹਾਨੂੰ ਉਸ ‘ਤੇ ਲਗਾਤਾਰ ਰਚਨਾਤਮਕ ਸਮੱਗਰੀ ਵੀ ਅਪਲੋਡ ਕਰਨੀ ਚਾਹੀਦੀ ਹੁੰਦੀ ਹੈ ਤਾਂ ਜੋ ਤੁਹਾਡੀ ਕਮਾਈ (How Making Money) ਹੋ ਸਕੇ। ਤਾਂ ਆਉ ਜਾਣਦੇ ਹਾਂ ਸਭ ਤੋਂ ਪਹਿਲਾਂ ਯੂ-ਟਿਊਬ ‘ਤੇ ਚੈਨਲ ਬਣਾਉਣ ਦਾ ਤਰੀਕਾ…

    ਯੂਟਿਊਬ ‘ਤੇ ਚੈਨਲ ਬਣਾਉਣ ਦਾ ਆਸਾਨ ਤਰੀਕਾ

    • ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ‘ਤੇ ਇਕ ਖਾਤਾ ਬਣਾਉਣਾ ਹੋਵੇਗਾ।
    • ਗੂਗਲ ‘ਤੇ ਖਾਤਾ ਬਣਾਉਣ ਤੋਂ ਬਾਅਦ, ਆਪਣੇ ਖਾਤੇ ਨਾਲ ਯੂਟਿਊਬ ‘ਤੇ ਲੌਗਇਨ ਕਰਨਾ ਹੋਵੇਗਾ।
    • ਫਿਰ ਸੱਜੇ ਪਾਸੇ ਪ੍ਰੋਫਾਈਲ ਆਈਕਨ ‘ਤੇ ਟੈਪ ਕਰਕੇ ਸੈਟਿੰਗਜ਼ ਵਿਕਲਪ ਨੂੰ ਚੁਣਨਾ ਹੋਵੇਗਾ।
    • ਇਸ ਤੋਂ ਬਾਅਦ ‘Create a new channel’ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
    • ਉਸ ਨੂੰ ਚੁਣਨ ਤੋਂ ਬਾਅਦ “ਇੱਕ ਕਾਰੋਬਾਰ ਜਾਂ ਹੋਰ ਨਾਮ ਦੀ ਵਰਤੋਂ ਕਰੋ” ਦੇ ਵਿਕਲਪ ਨੂੰ ਚੁਣਨਾ ਹੋਵੇਗਾ।
    • ਨਾਲ ਹੀ ਆਪਣੇ ਬ੍ਰਾਂਡ ਨਾਮ ਦਰਜ ਕਰੋ ਅਤੇ ਬਣਾਓ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ।
    • ਫਿਰ ਤੁਹਾਨੂੰ ਆਪਣੇ ਚੈਨਲ ਬਾਰੇ ਜਾਣਕਾਰੀ ਲਿਖਣ ਦੀ ਚੋਣ ਮਿਲੇਗੀ। ਇਸ ‘ਚ ਤੁਹਾਨੂੰ ਚੈਨਲ ਬਾਰੇ ਲਿਖਣਾ ਹੋਵੇਗਾ।
    • ਅਗਲੇ ਵਿਕਲਪ ‘ਚ ਤੁਹਾਡੇ ਸਾਹਮਣੇ ਇੱਕ ਵੱਡਾ ਬੈਨਰ ਹੋਵੇਗਾ। ਯਾਦ ਰੱਖੋ ਕਿ ਬੈਨਰ ਤੁਹਾਡੇ ਚੈਨਲ ਦਾ ਮੁੱਖ ਪੇਜ਼ ਹੈ, ਇਸ ਲਈ ਇਸਨੂੰ ਸੁੰਦਰ ਤੇ ਆਕਰਸ਼ਿਕ ਬਣਾਓ।
    • ਉਪਰੰਤ ਚੈਨਲ ਦੇ ਦਰਸ਼ਕਾਂ ਦਾ ਫੈਸਲਾ ਕਰੋ ਕਿ ਤੁਸੀਂ ਚੈਨਲ ‘ਤੇ ਕਿਸ ਤਰ੍ਹਾਂ ਦੀ ਸਮੱਗਰੀ ਪਾਓਗੇ।
    • ਅੰਤ ‘ਚ ਤੁਸੀਂ ਆਪਣੇ ਵੀਡੀਓ ਨੂੰ ਅਪਲੋਡ ਕਰਨਾ ਸ਼ੁਰੂ ਕਰ ਸਕਦੇ ਹੋ।
    • ਤੁਸੀਂ ਆਪਣੇ ਚੈਨਲ ਬਾਰੇ ਇੱਕ ਛੋਟਾ ਟ੍ਰੇਲਰ ਵੀ ਸ਼ਾਮਲ ਕਰ ਸਕਦੇ ਹੋ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.