Saturday, September 21, 2024
More

    Latest Posts

    ਰਾਜ ਸਭਾ ਮੈਂਬਰ ਸਤਨਾਮ ਸੰਧੂ ਨੇ ਸੰਸਦ ‘ਚ ਉਠਾਇਆ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਦੇ ਅਮੀਰ ਵਿਰਸੇ ਤੇ ਪੰਜਾਬ ਦੇ ਇਤਿਹਾਸ ਬਾਰੇ ਪੜ੍ਹਾਉਣ ਦਾ ਮੁੱਦਾ | ਮੁੱਖ ਖਬਰਾਂ | Action Punjab

    ਚੰਡੀਗੜ੍ਹ: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ‘ਚ ਚੱਲ ਰਹੇ ਬਜਟ ਇਜਲਾਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸਿੱਖੀ ਦੇ ਅਮੀਰ ਵਿਰਸੇ ਤੇ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਣ ਤੇ ਪੰਜਾਬ ਦੇ ਨਾਇਕਾਂ ਤੇ ਆਜ਼ਾਦੀ ਘੁਲਾਟੀਆਂ ਵਲੋਂ ਦੇਸ਼ ਲਈ ਦਿੱਤੇ ਬਲੀਦਾਨ ਦੀਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਉਣ ਦਾ ਮੁੱਦਾ ਉਠਾਇਆ ਅਤੇ ਸਕੂਲੀ ਬੱਚਿਆਂ ਨੂੰ ਸੱਭਿਆਚਾਰ ਬਾਰੇ ਸਿੱਖਿਅਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਦਾ ਵੇਰਵੇ ਨੂੰ ਮੁਹੱਈਆ ਕਰਵਾਉਣ ਲਈ ਆਖਿਆ।

     ਕੇਂਦਰੀ ਸਿੱਖਿਆ ਰਾਜ ਮੰਤਰੀ ਜਯੰਤ ਚੌਧਰੀ ਨੇ ਐਮਪੀ ਸੰਧੂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਕਿਹਾ ਕਿ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨ.ਸੀ.ਈ.ਆਰ.ਟੀ.) ਵੱਲੋਂ ਤਿਆਰ ਕੀਤੀਆਂ ਪਾਠ-ਪੁਸਤਕਾਂ ਵਿੱਚ ਵੱਖ-ਵੱਖ ਧਾਰਮਿਕ ਪ੍ਰਤੀਕਾਂ ਤੇ ਭਾਰਤ ਭਰ ਦੇ ਆਜ਼ਾਦੀ ਘੁਲਾਟੀਆਂ ਦੀਆਂ ਪ੍ਰਸਿੱਧ ਕਹਾਣੀਆਂ ਦਾ ਜ਼ਿਕਰ ਹੈ। ਐਨਸੀਆਰਟੀ ਦੀਆਂ ਮੌਜੂਦਾ ਇਤਿਹਾਸ ਦੀਆਂ ਪਾਠ ਪੁਸਤਕਾਂ ਵਿੱਚ ਬੱਚਿਆਂ ਨੂੰ ਇਤਿਹਾਸ, ਪੰਜਾਬ ਸੂਬੇ ਨਾਲ ਸਬੰਧਤ ਕਹਾਣੀਆਂ ਅਤੇ ਆਜ਼ਾਦੀ ਘੁਲਾਟੀਆਂ ਦਿੱਤੇ ਬਲੀਦਾਨ ਦੇ ਇਤਿਹਾਸ ਬਾਰੇ ਪੜ੍ਹਾਇਆ ਜਾ ਰਿਹਾ ਹੈ। ਇਸ ਵਿਚ 7ਵੀਂ ਜਮਾਤ ਦੇ ਬੱਚਿਆਂ ਦੀ ਇਤਿਹਾਸ ਦੀ ਪੁਸਤਕ ਸਾਡਾ ਅਤੀਤ-2 ਦੇ 6ਵੇਂ ਪਾਠ `ਚ ਬਾਬਾ ਗੁਰੂ ਨਾਨਕ-ਨੇੜੇ ਤੋਂ ਇੱਕ ਨਜ਼ਰ ਤੇ 8ਵੇਂ ਪਾਠ ਸਿੱਖ ਧਰਮ ਦੇ ਵਿਚ ਸਿੱਖਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸਰਕਾਰ ਵੱਲੋਂ 8ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਸਾਡਾ ਅਤੀਤ-3 ਦੇ ਪਾਠ-2 ਵਿਚ ਮਹਾਰਾਜਾ ਰਣਜੀਤ ਸਿੰਘ ਤੇ ਪਾਠ-7 ‘ਚ ਸਿੰਘ ਸਭਾ ਲਹਿਰ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਉਸ ਬਾਰੇ ਵੀ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।

    ਇਸ ਤੋਂ ਇਲਾਵਾ, ਪਾਠ-8 ‘ਚ ਬੱਚਿਆਂ ਨੂੰ ਲਾਲਾ ਲਾਜਪਤ ਰਾਏ, ਜਲ੍ਹਿਆਂਵਾਲਾ ਬਾਗ ਅਤੇ ਭਗਤ ਸਿੰਘ ਦੇ ਇਤਿਹਾਸ ਬਾਰੇ ਪੜ੍ਹਾਇਆ ਜਾ ਰਿਹਾ ਹੈ। ਸਿੱਖਿਆ ਭਾਰਤੀ ਸੰਵਿਧਾਨ ਵਿੱਚ ਸਮਕਾਲੀ ਸੂਚੀ ਦਾ ਹਿੱਸਾ ਹੈ ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇਹਨਾਂ ਮੁੱਦਿਆਂ ਨੂੰ ਉਜਾਗਰ ਕਰਨ ਲਈ ਆਪਣਾ ਸਬੰਧਤ ਪਾਠਕ੍ਰਮ ਹੈ। ਦੀ ਨੈਸ਼ਨਲ ਫਰੇਮ ਵਰਕ ਫਾਰ ਫਾਊਂਡੇਸ਼ਨ ਸਟੇਜ-2022 (ਐਨਸੀਐਫ-ਐਫਐਸ) ਤੇ ਦੀ ਨੈਸ਼ਨਲ ਕਰੀਕੁਲਮ ਫਰੇਮ ਵਰਕ ਫਾਰ ਸਕੂਲ ਐਜੂਕੇਸ਼ਨ (ਐਨਸੀਐਫ-ਐਸਈ), 2023 ਦੇ ਸਾਰੇ ਪੜਾਵਾਂ ਵਿੱਚ ਪਾਠਕ੍ਰਮ ਉਹਨਾਂ ਟੀਚਿਆਂ ਤੇ ਯੋਗਤਾਵਾਂ ਨੂੰ ਦਰਸਾਉਂਦੇ ਹਨ,  ਜੋ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਤਾਕਤ ਪ੍ਰਦਾਨ ਕਰਦੀਆਂ ਹਨ। ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਤੇ ਉਹਨਾਂ ਦੇ ਪ੍ਰਤੀਕਾਂ ਨੂੰ 1,2,3 ਤੇ 6ਵੀਂ ਜਮਾਤ ਦੀਆਂ  ਨਵੀਆਂ ਪਾਠ-ਪੁਸਤਕਾਂ ਤੇ ਹੋਰ ਸਿੱਖਿਆ ਸਮੱਗਰੀ ਜਿਵੇਂ ਕਿ ਐਨਸੀਆਰਟੀ ਵਲੋਂ ਤਿਆਰ ਕੀਤੀ  ਪੁਸਤਕ ਜਾਦੂ ਦਾ ਪਿਟਾਰਾ ਵਿਚ ਸ਼ਾਮਿਲ ਕੀਤਾ ਗਿਆ ਹੈ। ਅਧਿਆਪਕਾਂ ਤੇ ਅਧਿਆਪਨ ਟ੍ਰੇਨਰਾਂ ਲਈ ਸਭਿਆਚਾਰਕ ਅਤੇ ਸਥਾਨਕ ਵਿਰਸੇ ਨਾਲ ਜੋੜਨ ਲਈ ਐਨਸੀਐਫ ਵਲੋਂ ਸਮਰੱਥਾ ਨਿਰਮਾਣ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ । ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020, ਐਨਸੀਐਫ-ਐਫਐਸ ਤੇ ਐਨਸੀਐਫ-ਐਸਈ ਵਿੱਚ ਸੱਭਿਆਚਾਰਕ ਪਹਿਲੂਆਂ ਨੂੰ ਸ਼ਾਮਲ ਕਰਨਾ ਤੇ ਤਿਆਰ ਕਰਨ ਤੋਂ ਇਲਾਵਾ ਇਹ ਮੰਤਰਾਲੇ 2015 ਤੋਂ ਕਲਾ ਉਤਸਵ ਦਾ ਆਯੋਜਨ ਕਰ ਰਿਹਾ ਹੈ, ਜੋ ਵੱਖ-ਵੱਖ ਕਲਾਵਾਂ ਅਤੇ ਸੱਭਿਆਚਾਰਕ ਪ੍ਰਥਾਵਾਂ ਵਿੱਚ ਸਭ ਤੋਂ ਹੋਣਹਾਰ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਰਾਸ਼ਟਰੀ ਪੱਧਰ ਦਾ ਮੰਚ ਹੈ, ਜਿੱਥੇ ਉਹ ਬੋਰਡ ਮੈਂਬਰਾਂ ਦੇ ਸਾਹਮਣੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। ਇੱਥੇ ਸੈਕੰਡਰੀ ਪੱਧਰ ਦੇ ਵਿਦਿਆਰਥੀ ਦੇਸ਼ ਦੇ ਹਿੱਸਿਆਂ ਤੋਂ ਆਉਂਦੇ ਹਨ।

    ਕੇਂਦਰੀ ਮੰਤਰਾਲੇ ਵੱਲੋਂ ਮਿਲੇ ਜਵਾਬ ‘ਤੇ ਸਤਨਾਮ ਸਿੰਘ ਸੰਧੂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, “ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਿੱਖ ਧਰਮ ਅਤੇ ਪੰਜਾਬ ਦੇ ਪ੍ਰਤੀਕਾਂ ‘ਤੇ ਇਹ ਜ਼ੋਰ ਦਿੱਤਾ ਹੈ। ਸਮਾਜ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨ ਅਤੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਇਨ੍ਹਾਂ ਨਾਇਕਾਂ ਦੀ ਕਹਾਣੀ ਸੁਣਾਉਣ ਦੇ ਨਾਲ-ਨਾਲ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਿੱਖ ਧਰਮ ਤੇ ਪੰਜਾਬ ਪ੍ਰਤੀ ਅਥਾਂ ਪਿਆਰ ਨੂੰ ਵੀ ਉਜਾਗਰ ਕਰਦਾ ਹੈ। ਮੈਂ ਇਹਨਾਂ ਪਹਿਲਕਦਮੀਆਂ ਤੋਂ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪਾਠ ਪੁਸਤਕਾਂ ਰਾਹੀਂ ਕੁਝ ਹੋਰ ਕਹਾਣੀਆਂ ਸੁਣਾਈਆਂ ਜਾਣਗੀਆਂ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.